ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਨਿਰਦੇਸ਼ਾਂ ’ਤੇ ਪ੍ਰਾਪਰਟੀ ਟੈਕਸ ਵਿਭਾਗ ਦੀਆਂ ਟੀਮਾਂ ਨੇ ਛੁੱਟੀ ਵਾਲੇ ਦਿਨ ਡਿਫਾਲਟਰ ਅਦਾਰਿਆਂ ਨੂੰ ਸੀਲ ਕਰ ਕੇ ਰਿਕਵਰੀ ਕੀਤੀ। ਸੁਪਰਡੈਂਟ ਪ੍ਰਦੀਪ ਰਾਜਪੂਤ ਦੀ ਅਗਵਾਈ ਹੇਠ ਇੰਸਪੈਕਟਰ ਸਤਿੰਦਰ ਸਿੰਘ, ਸੁਖਦੇਵ ਸਿੰਘ, ਕਲਰਕ ਅਜੀਤ ਸਿੰਘ ਅਤੇ ਪੁਲਸ ਫੋਰਸ ਨੇ ਡਿਫਾਲਟਰ ਅਦਾਰਿਆਂ ’ਤੇ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ- Punjab: ਮੌਤ ਬਣ ਕੇ ਆਏ ਟਰੱਕ ਨੇ ਉਜਾੜ 'ਤਾ ਘਰ, ਪਰਿਵਾਰ ਸਾਹਮਣੇ ਇਕਲੌਤੇ ਪੁੱਤ ਦੀ ਨਿਕਲੀ ਜਾਨ
ਟੀਮ ਨੇ ਪੂਰਬੀ ਜ਼ੋਨ ਦੇ ਅਜੀਤ ਨਗਰ ਅਤੇ ਮੋਹਨ ਨਗਰ ’ਚ ਇਕ ਰੈਸਟੋਰੈਂਟ ਅਤੇ ਇਕ ਸ਼ੋਅਰੂਮ ਸਮੇਤ ਦੋ ਸਟੋਰਾਂ ਨੂੰ ਸੀਲ ਕਰ ਦਿੱਤਾ। ਕੌਂਸਲਰ ਅੰਮ੍ਰਿਤਪਾਲ ਸਿੰਘ ਨੂੰ ਵਾਰਡ ਨੰਬਰ-34 ’ਚ ਦੋ ਦੁਕਾਨਾਂ ਤੋਂ ਪ੍ਰਾਪਰਟੀ ਟੈਕਸ ਦੇ ਚੈੱਕ ਦਿਵਾਏ। ਵਿਭਾਗ ਨੇ 16.21 ਲੱਖ ਰੁਪਏ ਦਾ ਟੈਕਸ ਇਕੱਠਾ ਕੀਤਾ। ਮਾਰਚ ਮਹੀਨੇ ’ਚ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਭਾਗ ਦੀ ਟੀਮ ਦਿਨ-ਰਾਤ ਇਕ ਕਰ ਕੇ ਫੀਲਡ ’ਚ ਕੰਮ ਕਰ ਕੇ ਰਿਕਵਰੀ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਕਮਰਸ਼ੀਅਲ ਅਦਾਰਿਆਂ ’ਤੇ ਵਿਭਾਗ ਦੀ ਤਿੱਖੀ ਨਜ਼ਰ
ਵਿਭਾਗ ਇਸ ਸਮੇਂ ਵੱਡੇ ਮਗਰਮੱਛਾਂ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਸ਼ਹਿਰ ਦੇ ਹਰ ਵਪਾਰਕ ਅਦਾਰੇ ਦੇ ਦਰਵਾਜ਼ੇ ’ਤੇ ਦਸਤਕ ਦੇ ਰਿਹਾ ਹੈ। ਹਰ ਜ਼ੋਨਲ ਸੁਪਰਡੈਂਟ ਆਪਣੇ ਖੇਤਰ ’ਚ ਵਪਾਰਕ ਅਦਾਰਿਆਂ ਦੀਆਂ ਸੂਚੀਆਂ ਬਣਾ ਰਿਹਾ ਹੈ ਅਤੇ ਸਟਾਫ ਨੂੰ ਫੀਲਡ ’ਚ ਭੇਜ ਰਿਹਾ ਹੈ ਅਤੇ ਰਿਕਵਰੀ ਕਰਵਾ ਰਿਹਾ ਹੈ। ਇਸ ਨੂੰ ਲੈ ਕੇ ਸੁਪਰਡੈਂਟ ਰਾਜਪੂਤ ਨੇ ਕਿਹਾ ਕਿ ਲੋਕਾਂ ਨੂੰ ਆਪਣਾ ਬਣਦਾ ਟੈਕਸ ਜਮ੍ਹਾ ਕਰਵਾਉਣਾ ਚਾਹੀਦਾ ਹੈ ਨਹੀਂ ਤਾਂ ਟੀਮਾਂ ਹਰ ਰੋਜ਼ ਫੀਲਡ ’ਚ ਨਿਕਲ ਰਹੀਆਂ ਹਨ ਅਤੇ ਜਿਸ ਦਿਨ ਟੀਮ ਕਿਸੇ ਵੀ ਡਿਫਾਲਟਰ ਦੇ ਦਰਵਾਜ਼ੇ ’ਤੇ ਦਸਤਕ ਦੇਵੇਗੀ, ਕਿਸੇ ਦੀ ਸਿਫਾਰਸ਼ ਨਹੀਂ ਸੁਣੀ ਜਾਵੇਗੀ। ਉਨ੍ਹਾਂ ਕਿਹਾ ਕਿ 31 ਮਾਰਚ ਤੋਂ ਬਾਅਦ ਲੋਕਾਂ ਨੂੰ ਵਿਆਜ ਦੇ ਨਾਲ ਟੈਕਸ ਵੀ ਦੇਣਾ ਪਵੇਗਾ।
ਇਹ ਵੀ ਪੜ੍ਹੋ- ਵਿਦੇਸ਼ ਦੀ ਧਰਤੀ ਨੇ ਖੋਹ ਲਿਆ ਮਾਪਿਆਂ ਦਾ ਜਵਾਨ ਪੁੱਤ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਲਾਕਾਤ
NEXT STORY