ਗੁਰਦਾਸਪੁਰ/ਕਰਾਚੀ, (ਵਿਨੋਦ)- ਇਕ ਹਿੰਦੂ ਧਾਰਮਿਕ ਅਸਥਾਨ ਦੇ ਨੇੜੇ ਇਕ ਪਵਿੱਤਰ ਪਹਾੜੀ ਨੂੰ ਹੋਏ ਨੁਕਸਾਨ ’ਤੇ ਜਨਤਕ ਗੁੱਸੇ ਤੋਂ ਬਾਅਦ ਅਧਿਕਾਰੀਆਂ ਨੂੰ ਸੁੱਕਰ ਜ਼ਿਲੇ ਦੇ ਰੋਹੜੀ ਦੇ ਅਰੋੜ ’ਚ ਪਵਿੱਤਰ ਕਾਲਕਾ ਦੇਵੀ ਮੰਦਰ ਦੇ ਨੇੜੇ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਮਜਬੂਰ ਹੋਣਾ ਪਿਆ।
ਸਰਹੱਦ ਪਾਰਲੇ ਸੂਤਰਾਂ ਦੇ ਅਨੁਸਾਰ ਚੂਨੇ ਦੀ ਪਹਾੜੀ ’ਤੇ ਸਥਿਤ ਸਦੀਆਂ ਪੁਰਾਣੇ ਕਾਲਕਾ ਦੇਵੀ ਮੰਦਰ ਨੂੰ ਹਾਲ ਹੀ ’ਚ ਅਣਅਧਿਕਾਰਤ ਖੋਦਾਈ ਲਈ ਨਿਸ਼ਾਨਾ ਬਣਾਇਆ ਗਿਆ ਹੈ। ਦੇਵੀ ਕਾਲੀ ਨੂੰ ਸਮਰਪਿਤ ਕਾਲਕਾ ਦੇਵੀ ਮੰਦਰ ਪੁਰਾਣੇ ਸ਼ਹਿਰ ਅਰੋੜ ਦੇ ਨੇੜੇ ਇਕ ਕੁਦਰਤੀ ਗੁਫਾ ਵਿਚ ਸਥਿਤ ਹੈ।
ਇਸ ਉਲੰਘਣਾ ਦੇ ਜਵਾਬ ਵਿਚ ਮਾਈਨਿੰਗ ਅਤੇ ਖਣਿਜ ਵਿਕਾਸ ਵਿਭਾਗ ਨੇ ਰੋਹਰੀ ਚੂਨੇ ਦੇ ਪੱਥਰ ਦੀ ਪੱਟੀ ਵਿਚ 124 ਏਕੜ ਦੀ ਮਾਈਨਿੰਗ ਲੀਜ਼ ਰੱਦ ਕਰ ਦਿੱਤੀ ਹੈ।
ਕਸ਼ਮੀਰ ਦੀ ਸਿੱਖ ਸੰਗਤ ਨੇ ਹੜ੍ਹ ਪੀੜਤ ਫੰਡ ਲਈ ਸ਼੍ਰੋਮਣੀ ਕਮੇਟੀ ਨੂੰ ਦਿੱਤੇ 79,50,000 ਰੁਪਏ
NEXT STORY