ਕੱਟੜਾ- ਮੰਗਲਵਾਰ ਸਵੇਰੇ ਕੱਟੜਾ ਦੇ ਸੇਰਲੀ ਚੈੱਕ ਪੋਸਟ ਨੇੜੇ ਬੱਸ ਅਤੇ ਆਟੋ ਦੀ ਭਿਆਨਕ ਟੱਕਰ ਹੋ ਗਈ ਜਿਸ ਵਿਚ ਆਟੋ ਚਾਲਕ ਸਣੇ ਦੋ ਹੋਰ ਸਵਾਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਦੋ ਹੋਰਾਂ ਨੂੰ ਗੰਭੀਰ ਹਾਲਤ 'ਚ ਸੀ.ਐੱਸ.ਸੀ. ਕੱਟੜਾ ਲਿਜਾਇਆ ਗਿਆ ਜਿਥੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਜੰਮੂ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ, ਜੇ ਕੇ 02ਏਕੁ 5353 ਬੱਸ ਕੱਟੜਾ ਤੋਂ ਉਧਮਪੁਰ ਵੱਲ ਜਾ ਰਹੀ ਸੀ ਕਿ ਸੇਰਲੀ ਨਾਕੇ 'ਤੇ ਬੇਕਾਬੂ ਹੋ ਕੇ ਸਾਹਮਣਿਓਂ ਆ ਰਹੇ ਆਟੋ ਨਾਲ ਟੱਕਰਾ ਗਈ।

ਇਸ ਹਾਦਸੇ 'ਚ ਯਾਤਰੀ ਜੀਤ ਲਾਲ ਪੁੱਤਰ ਮੁੰਸ਼ੀ ਰਾਮ ਨਿਵਾਸੀ ਮੁਤਲ ਉਧਮਪੁਰ (ਆਟੋ ਚਾਲਕ), 2 ਵਚਿਤਰ ਕੁਮਾਰ ਸਾਹੂ 67 ਨਿਵਾਸੀ ਓਡੀਸ਼ਾ, ਜੋਗਿੰਦਰ ਮਤਾਰੀ 66 ਨਿਵਾਸੀ ਓਡੀਸ਼ਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਹੋਰ ਜ਼ਖਮੀ ਸ਼ਰਧਾਲੂ ਕਵਿਤਾ ਸਾਹੂ 58, ਪੁੱਤਰੀ ਰਾਜ ਕੁਮਾਰ ਨਿਵਾਸੀ ਓਡੀਸ਼ਾ, ਸਨੇਹਾ ਲਤਾ ਮਤਾਰੀ ਨਿਵਾਸੀ ਓਡੀਸ਼ਾ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਜੰਮੂ ਰੈਫਰ ਕਰ ਦਿੱਤਾ ਗਿਆ ਹੈ।
ਰਾਜਸਥਾਨ: ਅਗਨੀਵੀਰ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਸੰਸਦ ਮੈਂਬਰ ਹੋਏ ਬੇਹੋਸ਼
NEXT STORY