ਖਡੂਰ ਸਾਹਿਬ, (ਕੁਲਾਰ)- ਪੰਜਾਬ ਨੈਸ਼ਨਲ ਬੈਂਕ ਦੀ ਖਡੂਰ ਸਾਹਿਬ ਬ੍ਰਾਂਚ ਦਾ ਏ. ਟੀ. ਐੱਮ. ਤਕਰੀਬਨ ਪਿਛਲੇ ਇਕ ਸਾਲ ਤੋਂ ਬੰਦ ਪਿਆ ਹੈ, ਜਿਸ ਕਾਰਨ ਉਕਤ ਬੈਂਕ ਦੇ ਗਾਹਕਾਂ ਨੂੰ ਮਜਬੂਰੀ ਵੱਸ ਦੂਸਰੀਆਂ ਬੈਂਕਾਂ ਦੇ ਏ. ਟੀ. ਐੱਮ. ’ਚੋਂ ਵੈਸੇ ਕੱਢਵਾਉਣੇ ਪੈ ਰਹੇ ਹਨ, ਜਿਸ ਕਾਰਨ ਵਾਰ-ਵਾਰ ਪੈਸੇ ਕੱਢਵਾਉਣ ’ਤੇ ਲਿਮਟ ਖਤਮ ਹੋ ਜਾਣ ਕਾਰਨ ਫੀਸ ਕੱਟਵਾਉਣੀ ਪੈ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਉੱਘੇ ਸਮਾਜ ਸੇਵੀ ਗੁਰਦੇਵ ਸਿੰਘ ਗੋਲਡੀ, ਪਰਮਜੀਤ ਸਿੰਘ ਪ੍ਰਧਾਨ ਲੋਕ ਇਨਸਾਫ ਵੈੱਲਫੇਅਰ ਸੁਸਾਇਟੀ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦਾ ਏ. ਟੀ. ਐੱਮ. ਹਮੇਸ਼ਾ ਬੰਦ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣ ਪੈ ਰਿਹਾ ਹੈ ਅਤੇ ਉਪਰੋਂ ਦੂਸਰੀਅਾਂ ਬੈਂਕਾਂ ਦੇ ਏ. ਟੀ. ਐੱਮ. ’ਚੋਂ ਪੈਸੇ ਕੱਢਵਾਉਣ ਨਾਲ ਪੈਸੇ ਵੀ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਬੈਂਕ ਦੇ ਉੱਚ ਅਧਿਕਾਰੀ ਬੈਂਕ ਦੀ ਚੈਕਿੰਗ ਲਈ ਤਾਂ ਆਉਂਦੇ ਹੋਣਗੇ, ਕੀ ਉਨ੍ਹਾਂ ਨੂੰ ਬੰਦ ਪਇਆ ਏ. ਟੀ. ਐੱਮ. ਨਹੀਂ ਦਿਸਦਾ? ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਤੁਰੰਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਖਡੂਰ ਸਾਹਿਬ ਦਾ ਏ. ਟੀ. ਐੱਮ. ਚਾਲੂ ਕੀਤਾ ਜਾਵੇ ਤਾਂ ਜੋ ਲੋਕ ਖੱਜਲ-ਖੁਆਰੀ ਤੋਂ ਬਚ ਸਕਣ ਅਤੇ ਬੈਂਕ ਵੱਲੋਂ ਦਿੱਤੀ ਜਾਂਦੀ ਸਹੂਲਤ ਦਾ ਅਾਨੰਦ ਮਾਣ ਸਕਣ। ਇਸ ਮੌਕੇ ਬੈਂਕ ਦੇ ਮੈਨੇਜਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਏ. ਟੀ. ਐੱਮ. ਮਸ਼ੀਨ ਪੁਰਾਣੀ ਹੈ ਤੇ ਇਸ ਨੂੰ ਬਦਲਣ ਲਈ ਆਪਣੇ ਉੱਚ ਅਧਿਕਾਰੀਆਂ ਨੂੰ ਲਿਖਿਆ ਹੋਇਆ ਹੈ।
ਪੁਲਸ ਨੇ 6 ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ
NEXT STORY