ਤਰਨਤਾਰਨ (ਰਾਜੂ) - ਅੰਮ੍ਰਿਤਸਰ ਰੋਡ ’ਤੇ ਸਥਿਤ ਵਿਜੀਲੈਂਸ ਦਫ਼ਤਰ ਦੇ ਨਜ਼ਦੀਕ ਪਿੰਡ ਕੱਕਾ ਕੰਡਿਆਲਾ ਨਿਵਾਸੀ ਦੁਕਾਨਦਾਰ ਨੇ ਐੱਸ.ਐੱਸ.ਪੀ. ਤਰਨਤਾਰਨ ਨੂੰ ਲਿਖਤੀ ਦਰਖ਼ਾਸਤ ਦੇ ਕੇ ਪੰਜਾਬ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਸਮੇਤ ਤਿੰਨ ਲੋਕਾਂ ’ਤੇ ਨਾਜਾਇਜ਼ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕੱਕਾ ਕੰਡਿਆਲਾ ਨੇ ਦੱਸਿਆ ਕਿ ਉਸ ਦੀਆਂ ਦੁਕਾਨਾਂ ਅਤੇ ਮਕਾਨ ਹੈ। ਉਸ ਦੀ ਬਿਲਡਿੰਗ ਦੇ ਨਾਲ ਵਾਲੀ ਗਲੀ ਵਿਚ ਪੰਜਾਬ ਪੁਲਸ ਦੇ ਮੁਲਾਜ਼ਮਾਂ ਦਾ ਘਰ ਹੈ, ਜੋ ਗਲੀ ਵਿਚ ਉਸ ਦੀ ਕੰਧ ਦੇ ਕੋਲੋਂ ਮਿੱਟੀ ਪੁੱਟਦੇ ਹਨ ਅਤੇ ਮੇਰੀ ਕੰਧ ਦੇ ਨਾਲ ਗਲੀ ਵਿਚ ਲੱਕੜਾ ਆਦਿ ਸੁੱਟਦੇ ਹਨ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)
ਉਸ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਵਲੋਂ ਅਜਿਹਾ ਕਰਨ ’ਤੇ ਗਲੀ ਵਿਚ ਜਿੱਥੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਉੱਥੇ ਹੀ ਮੇਰੀ ਪ੍ਰਾਪਰਟੀ ਦਾ ਵੀ ਨੁਕਸਾਨ ਹੋ ਰਿਹਾ ਹੈ। ਜਦ ਮੈਂ ਇਨ੍ਹਾਂ ਦਾ ਵਿਰੋਧ ਕਰਦਾ ਹਾਂ ਤਾਂ ਇਹ ਅੱਗੋਂ ਮੈਨੂੰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੰਦੇ ਹਨ। ਉਸ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਨਾਲ ਇਨਸਾਫ ਕਰਵਾਇਆ ਜਾਵੇ।
ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ
2 ਮੁੰਡਿਆਂ ਨੂੰ ਵਿਦੇਸ਼ ਭੇਜਣ ਦੇ ਵਿਖਾਏ ਸੁਫ਼ਨੇ, ਫਿਰ ਹੜੱਪੇ 14 ਲੱਖ ਰੁਪਏ
NEXT STORY