ਅੰਮ੍ਰਿਤਸਰ (ਨੀਰਜ)-ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ਵ ਵਿਆਪੀ ਮੁਹਿੰਮ ਤਹਿਤ ਬੀਤੇ ਦਿਨ ਅੰਮ੍ਰਿਤਸਰ ਵਿੱਚ 7 ਦਿਨ ਚੱਲਣ ਵਾਲਾ ਰੰਗਲਾ ਪੰਜਾਬ ਮੇਲਾ ਬੜੇ ਜੋਸ਼ ਨਾਲ ਸ਼ੁਰੂ ਹੋ ਗਿਆ। ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਏ ਵੱਡੇ ਰੰਗਾਰੰਗ ਸਮਾਗਮ ਵਿਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸੁਖਵਿੰਦਰ ਨੇ ਮੇਲੇ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਘੰਟਿਆਂਬੱਧੀ ਮੰਤਰ ਮੁਗਦ ਕਰੀ ਰੱਖਿਆ। ਪੰਜਾਬੀ ਸੱਭਿਆਚਾਰ ਦੀ ਖੈਰ ਮਖਦਮ ਕਰਦਿਆਂ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਹਰ ਪੰਜਾਬੀ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ, ਪੰਜਾਬੀ ਅਤੇ ਕਿਰਸਾਨੀ ਲਈ ਕੀਤੇ ਜਾ ਰਹੇ ਕੰਮਾਂ ਦੀ ਰੱਜਵੀਂ ਤਾਰੀਫ਼ ਕੀਤੀ।
ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ
ਵਿਭਾਗ ਦੇ ਸੈਕਟਰੀ ਅਮਿਤ ਢਾਕਾ ਨੇ ਆਏ ਹੋਏ ਮਹਿਮਾਨਾਂ ਦਾ ਕੀਤਾ ਧੰਨਵਾਦ
ਇਹ ਮੇਲਾ 29 ਫਰਵਰੀ ਤੱਕ ਚੱਲੇਗਾ। ਇਨ੍ਹਾਂ 7 ਦਿਨਾਂ ਵਿਚ ਪੰਜਾਬੀ ਗਾਇਕੀ ਦੇ ਵੱਡੇ ਗਾਇਕ, ਜਿਨਾਂ ਨੇ ਦੁਨੀਆ ਵਿਚ ਆਪਣਾ ਲੋਹਾ ਮੰਨਵਾਇਆ ਹੈ, ਉਹ ਲੋਕਾਂ ਦਾ ਮਨੋਰੰਜਨ ਕਰਨ ਲਈ ਅੰਮ੍ਰਿਤਸਰ ਆਉਣਗੇ। ਇਸ ਮੌਕੇ ਰਾਜ ਸਭਾ ਮੈਂਬਰ ਸਰਦਾਰ ਬਿਕਰਮਜੀਤ ਸਿੰਘ ਸਾਹਨੀ , ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਮਿਸ ਕਰੋਲੀਨਾ ਰੋਵਟ, ਵਿਧਾਇਕ ਜਸਬੀਰ ਸਿੰਘ, ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ, ਡੀ. ਸੀ. ਪੀ. ਹਰਪ੍ਰੀਤ ਸਿੰਘ ਮੰਡੇਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਝੂਮਰ ਅਤੇ ਭੰਗੜੇ ਦੀ ਬਾਕਮਾਲ ਪੇਸ਼ਕਾਰੀ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਕੀਤੀ।
ਮੇਲੇ ’ਚ ‘ਸੇਵਾ ਸਟਰੀਟ’ ਦੇਵੇਗੀ ਦਾਨ ਨੂੰ ਨਵੀਂ ਦਿਸ਼ਾ
ਪੰਜਾਬ ਸਰਕਾਰ ਵੱਲੋਂ ‘ਰੰਗਲਾ ਪੰਜਾਬ’ ਮੇਲਾ ਅੱਜ ਸ਼ੁਰੂ ਹੋ ਗਿਆ ਪਰ ਇਸ ਦਾ ਉਦਘਾਟਨ ਕਰਨ ਲਈ ਪਹਿਲਾਂ ਆਉਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੌਰੇ ਤੋਂ ਬਾਅਦ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਫੇਰੀ ਨੂੰ ਵੀ ਰੱਦ ਕਰ ਦਿੱਤਾ ਗਿਆ। ਭਾਵੇਂ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮੇਲੇ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ, ਇਸ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ। ਮੇਲੇ ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਸਥਾਨਕ ਵਿਧਾਇਕਾਂ ਸਮੇਤ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਜ਼ਰੂਰ ਹਾਜ਼ਰ ਸਨ। ਗਾਇਕ ਸੁਖਵਿੰਦਰ ਸਿੰਘ ਵੱਲੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।
ਇਹ ਵੀ ਪੜ੍ਹੋ : ਫ਼ਾਜ਼ਿਲਕਾ 'ਚ 4 ਦੋਸਤਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ, ਸ਼ਰਾਬ ਪੀ ਕੇ ਆਪਣੇ ਹੀ ਦੋਸਤ ਦਾ ਕੀਤਾ ਸੀ ਕਤਲ
ਡੀ.ਸੀ. ਨੇ ਹੈਰੀਟੇਜ ਸਟਰੀਟ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਰੰਗਲਾ ਪੰਜਾਬ ਮੇਲੇ’ ਵਿਚ ਪੰਜਾਬੀਆਂ ਦੀ ਨਿਰਸਾਵਰਥ ਸੇਵਾ ਭਾਵਨਾ ਦੇ ਪਹਿਲੂ ਨੂੰ ਵੀ ਵਿਸ਼ੇਸ਼ ਤੌਰ ’ਤੇ ਲੋਕਾਂ ਸਾਹਮਣੇ ਉਭਾਰਨ ਦੀ ਕੋਸਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬੀਆਂ ਵੱਲੋਂ ਲੰਗਰ ਰੂਪੀ ਭੋਜਨ ’ਤੇ ਦਿੱਤੇ ਜਾ ਰਹੇ ਦਾਨ ਦੇ ਨਾਲ-ਨਾਲ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਿਤਾਬਾਂ ਦਾਨ ਕਰਨ ਦੀ ਪਿਰਤ ਵੀ ਸ਼ੁਰੂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਦੱਸਿਆ ਕਿ 24 ਤੋਂ 29 ਫਰਵਰੀ ਤੱਕ ਇਹ ਸੇਵਾ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਹੈਰੀਟੇਜ ਸਟਰੀਟ ਵਿਚ ਚਲਾਈ ਜਾਵੇਗੀ।
ਡੀ. ਸੀ. ਥੋਰੀ ਦੀ ਯੋਜਨਾਬੰਦੀ ਨੂੰ ਹਕੀਕੀ ਰੂਪ ਦੇਣ ਲਈ ਸਹਾਇਕ ਕਮਿਸ਼ਨਰ ਗੁਰਸਿਮਰਨ ਕੌਰ ਨੇ ਇਸ ਸਬੰਧੀ ਅਧਿਕਾਰੀਆਂ ਨਾਲ ਵਿਰਾਸਤੀ ਸਟਰੀਟ ਵਿਚ ਮੀਟਿੰਗ ਕੀਤੀ ਅਤੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਸ ਸੇਵਾ ਵਿਚ ਆਮ ਸ਼ਹਿਰੀਆਂ ਨੂੰ ਸ਼ਾਮਲ ਕਰਨ ਲਈ ਸਾਡੀ ਗੱਡੀਆਂ ਸ਼ਹਿਰ ਦੀਆਂ ਗਲੀਆਂ ਵਿਚ ਅਨਾਊਸਮੈਂਟ ਕਰ ਰਹੀਆਂ ਹਨ, ਤਾਂ ਕਿ ਪੰਜਾਬੀਆਂ ਨੂੰ ਕਿਤਾਬਾਂ ਦਾਨ ਲਈ ਅੱਗੇ ਲਿਆਂਦਾ ਜਾਵੇ। ਲੋੜਵੰਦ ਬੱਚਿਆਂ ਲਈ ਕਿਤਾਬਾਂ ਦੇ ਦਾਨ ਤੋਂ ਇਲਾਵਾ ਘਰਾਂ ਵਿਚ ਪਏ ਕੱਪੜੇ ਅਤੇ ਹੋਰ ਅਜਿਹਾ ਸਾਮਾਨ ਜੋ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕਦਾ ਹੈ, ਨੂੰ ਵੀ ਇਸ ਮੌਕੇ ਦਾਨ ਵਜੋਂ ਲਿਆ ਜਾਵੇਗਾ ਤੇ ਅੱਗੇ ਲੋੜਵੰਦਾਂ ਤੱਕ ਪੁੱਜਦਾ ਕੀਤਾ ਜਾਵੇਗਾ। ਉਕਤ ਗੱਡੀਆਂ ਵਿਚ ਵੀ ਲੋਕ ਇਹ ਦਾਨ ਦੇ ਸਕਦੇ ਹਨ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਦੌਰਾਨ ਸ਼ੁਭਕਰਨ ਦੀ ਮੌਤ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਇਸ ਤੋਂ ਇਲਾਵਾ ਸਭ ਤੋਂ ਉਤਮ ਦਾਨ ਮੰਨੇ ਜਾਂਦੇ ਖੂਨ ਦੇ ਦਾਨ ਲਈ ਵਿਸ਼ੇਸ ਖੂਨਦਾਨ ਕੈਂਪ ਵੀ ਇਸ ਗਲੀ ਵਿਚ ਲਗਾਇਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ, ਸਾਰੇ ਇਕੱਠੇ ਹੋ ਕੇ ਅਪਣਤ, ਉਦਾਰਤਾ ਅਤੇ ਭਾਈਚਾਰੇ ਦੀ ਭਾਵਨਾ ਦਾ ਜਸ਼ਨ ਮਨਾਈਏ, ਜੋ ਕਿ ਪੰਜਾਬ ਦੇ ਇਤਹਾਸ ਤੇ ਸਭਿਆਚਾਰ ਦੀ ਮੂਲ ਪਛਾਣ ਹੈ। ਇਸ ਮੌਕੇ ਸੋਸ਼ਲ ਵੈੱਲਫੇਅਰ ਅਧਿਕਾਰੀ ਪਲਵ ਸ੍ਰੇਸ਼ਟਾ, ਪੁਲਸ, ਰੈਡ ਕਰਾਸ ਤੇ ਸੈਰ ਸਪਾਟਾ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਸ਼ਹਿਰ ਦੇ ਹਰ ਕੋਨੇ ’ਚ ਮੇਲੇ ਦਾ ਮਾਹੌਲ ਸਿਰਜੇਗੀ ‘ਕਾਰਨੀਵਾਲ ਪ੍ਰੇਡ’
‘ਰੰਗਲਾ ਪੰਜਾਬ ਮੇਲੇ’ ਦੌਰਾਨ ਭਾਵੇਂ ਕਿ ਸ਼ਹਿਰ ਦੇ ਚਾਰੇ ਕੋਨਿਆਂ ’ਚ ਸਮਾਗਮ ਉਲੀਕੇ ਗਏ ਹਨ, ਪਰ ਸ਼ਹਿਰ ਦੀਆਂ ਸੜਕਾਂ ਉਤੇ ਵੀ ਮੇਲੇ ਵਾਲਾ ਮਾਹੌਲ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਸ਼ਹਿਰ ਦੀਆਂ ਸੜਕਾਂ ’ਤੇ ਇਸ ਮੇਲੇ ਦੇ ਦੋ ਦਿਨ 24 ਅਤੇ 25 ਫਰਵਰੀ ਨੂੰ ਕਾਰਨੀਵਾਰ ਪ੍ਰੇਡ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਲੋਕ ਸਭਾ ਚੋਣਾਂ 'ਚ ਉਤਾਰਨ ਦੀ ਤਿਆਰੀ ’ਚ ਭਾਜਪਾ!
ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ ਨੇ ਦੱਸਿਆ ਕਿ ਪਹਿਲੇ ਦਿਨ ਦੀ ਪਰੇਡ ਰੈੱਡ ਕਰਾਸ ਦਫਤਰ ਤੋਂ ਸ਼ੁਰੂ ਹੋ ਕੇ ਰਣਜੀਤ ਐਵੇਨਿਊ ਮੇਲਾ ਗਰਾਊਂਡ, ਜਿਸ ਨੂੰ ਕਿ ਤਾਲ ਚੌਕ ਦਾ ਨਾਮ ਦਿੱਤਾ ਗਿਆ ਹੈ, ਤੱਕ ਜਾਵੇਗੀ ਜਦਕਿ 25 ਫਰਵਰੀ ਨੂੰ ਇਹ ਕਾਰਨੀਵਾਲ ਪ੍ਰੇਡ ਟ੍ਰਿਲੀਅਮ ਮਾਲ ਤੋਂ ਸ਼ੁਰੂ ਹੋ ਕੇ ਰਣਜੀਤ ਐਵੇਨਿਊ ਮੇਲਾ ਮੈਦਾਨ ਤੱਕ ਜਾਵੇਗੀ। ਇਹ ਪਰੇਡ ਰੋਜ਼ਾਨਾ ਸ਼ਾਮ 4 ਵਜੇ ਸ਼ੁਰੂ ਹੋਵੇਗੀ, ਜਿਸ ਵਿਚ ਸਭ ਤੋਂ ਅੱਗੇ ਪੰਜਾਬੀਆਂ ਦੀ ਪਸੰਦ ਬੁਲੇਟ ਮੋਟਰ ਸਾਈਕਲਾਂ ਉਤੇ ਸਵਾਰ ਹੋਣਗੇ, ਉਸ ਤੋਂ ਪਿੱਛੇ ਪੰਜਾਬ ਦੀ ਪੇਸ਼ਕਾਰੀ ਕਰਦੀਆਂ ਝਾਕੀਆਂ, ਟਾਂਗੇ , ਟਰੈਕਟਰ ਟਰਾਲੀਆਂ ਉਤੇ ਮੇਲੇ ਨੂੰ ਜਾਂਦੇ ਨੌਜਵਾਨ ਤੇ ਮੁਟਿਆਰਾਂ, ਗਿੱਧੇ ਤੇ ਭੰਗੜੇ ਪਾਉਂਦੇ ਨੌਜਵਾਨ, ਖਾਲਸਾ ਕਾਲਜ ਅੰਮ੍ਰਿਤਸਰ ਦਾ ਫੋਕ ਆਰਕੈਸਟਰਾ ਤੇ ਭੰਗੜਾ ਇਸ ਪ੍ਰੇਡ ਦੀ ਸ਼ਾਨ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ
NEXT STORY