ਅੰਮ੍ਰਿਤਸਰ, (ਅਰੁਣ, ਗੁਰਜੰਟ)- ਸਹੁਰੇ ਪਰਿਵਾਰ ਤੋਂ ਦੁਖੀ ਇਕ ਵਿਆਹੁਤਾ ਵਲੋਂ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਦੀ ਬੀਤੀ ਸ਼ਾਮ ਇਲਾਜ ਦੌਰਾਨ ਮੌਤ ਹੋ ਗਈ। ਭਿੰਡੀ ਸੈਦਾਂ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਕੱਦਗਿੱਲ ਵਾਸੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ 9 ਸਾਲ ਪਹਿਲਾਂ ਉਸ ਦੀ ਭੈਣ ਕੁਲਵਿੰਦਰ ਕੌਰ ਦਾ ਵਿਆਹ ਪਰਮਜੀਤ ਸਿੰਘ ਵਾਸੀ ਨੂਰੇਵਾਲ ਨਾਲ ਹੋਇਆ ਸੀ। ਉਸ ਦੀ ਭੈਣ ਦੇ ਘਰ ਦੋ ਲਡ਼ਕੀਆਂ ਹੋਣ ਕਰ ਕੇ ਉਸ ਦਾ ਸਹੁਰਾ ਪਰਿਵਾਰ ਅਕਸਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਸ ਦੀ ਭੈਣ ਵਲੋਂ ਸਹੁਰਿਆਂ ਤੋਂ ਦੁਖੀ ਹੋ ਕੇ 20 ਸਤੰਬਰ ਨੂੰ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਦੀ ਬੀਤੇ ਕੱਲ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਵੱਲੋਂ ਸ਼ਿਕਾਇਤ ਦੇ ਅਾਧਾਰ ’ਤੇ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਤੀ ਪਰਮਜੀਤ ਸਿੰਘ, ਸੱਸ ਸ਼ਰਨਜੀਤ ਕੌਰ, ਸਹੁਰਾ ਪ੍ਰਕਾਸ਼ ਸਿੰਘ ਤੇ ਦਿਓਰ ਜਗਜੀਤ ਸਿੰਘ ਵਾਸੀ ਨੂਰੇਵਾਲ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭੇਤਭਰੇ ਹਾਲਤ ’ਚ ਨੌਜਵਾਨ ਦੀ ਮੌਤ
NEXT STORY