ਅੰਮ੍ਰਿਤਸਰ (ਲਖਬੀਰ) : ਸਥਾਨਕ ਪ੍ਰਤਾਪ ਨਗਰ ਦੇ ਵਸਨੀਕ ਸੰਦੀਪ ਸਿੰਘ ਨੇ ਦੱਸਿਆ ਕਿ ਸਾਡੇ ਪਿਤਾ ਪ੍ਰੀਤਮ ਸਿੰਘ ਪਰਵਾਨਾ ਨੇ ਮੇਰੇ ਤੇ ਭਰਾ ਮਨਮੀਤ ਸਿੰਘ ਦੇ ਨਾਂ ਜਾਇਦਾਦ ਦੀ ਵਸੀਅਤ ਕੀਤੀ ਸੀ। ਜਾਇਦਾਦ ਦੀ ਵੰਡ ਤੋਂ ਬਾਅਦ ਮਨਮੀਤ ਸਿੰਘ ਸਾਰੀ ਖੇਤੀਬਾੜੀ ਦੀ ਜ਼ਮੀਨ 'ਤੇ ਆਪਣਾ ਹੱਕ ਹੀ ਸਮਝ ਕੇ ਵਾਹੀ ਕਰਦਾ ਰਿਹਾ। ਉਸ ਨੇ ਮੈਨੂੰ ਜ਼ਮੀਨ ਦੇ ਠੇਕੇ ਦਾ ਬਣਦਾ ਹੱਕ ਦੇਣਾ ਜ਼ਰੂਰੀ ਨਹੀਂ ਸਮਝਿਆ ਤੇ ਜਦੋਂ ਮੈਂ ਆਪਣਾ ਹੱਕ ਮੰਗਿਆ ਤਾਂ ਉਸ ਨੇ ਮੈਨੂੰ ਧਮਕੀਆਂ ਦਿੱਤੀਆਂ ਤੇ ਕੁੱਟ-ਮਾਰ ਕੀਤੀ, ਜਿਸ ਦੀ ਸ਼ਿਕਾਇਤ ਅਸੀਂ ਪੁਲਸ ਚੌਕੀ ਵੱਲਾ 'ਚ ਦਰਜ ਕਰਵਾਈ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਸੰਦੀਪ ਸਿੰਘ 'ਤੇ ਉਸ ਦੇ ਪੁੱਤਰ ਸੁਮੇਲ ਨੇ ਉੱਚ ਪੁਲਸ ਅਧਿਕਾਰੀਆਂ ਕੋਲੋਂ ਭਰਾ ਖਿਲਾਫ ਨਾਜਾਇਜ਼ ਧਮਕੀਆਂ ਦੇਣ ਅਤੇ ਕੁੱਟ-ਮਾਰ ਕਰਨ ਸਬੰਧੀ ਕੀਤੀ ਸ਼ਿਕਾਇਤ 'ਤੇ ਬਣਦੀ ਕਾਰਵਾਈ ਕਰ ਕੇ ਇਨਸਾਫ ਦੀ ਮੰਗ ਕੀਤੀ ਹੈ।
ਮਨਮੀਤ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਾਡਾ ਜ਼ਮੀਨੀ ਕੇਸ ਚੱਲ ਰਿਹਾ ਹੈ, ਜੋ ਅਜੇ ਵਿਚਾਰ-ਅਧੀਨ ਹੈ, ਸਾਨੂੰ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਸਬੰਧੀ ਜਦੋਂ ਵੱਲਾ ਪੁਲਸ ਚੌਕੀ ਦੇ ਸਬ-ਇੰਸਪੈਕਟਰ ਬਚਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ, ਮਾਮਲਾ ਕੋਰਟ 'ਚ ਹੈ, ਜੋ ਸਾਨੂੰ ਹੁਕਮ ਹੋਵੇਗਾ, ਉਸ ਤਹਿਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਰਾਕ 'ਚੋਂ ਬਚ ਕੇ ਆਏ 'ਹਰਜੀਤ ਮਸੀਹ' ਦੀ ਸਰਕਾਰ ਨੂੰ ਅਪੀਲ
NEXT STORY