ਗੁਰਦਾਸਪੁਰ (ਹਰਮਨ) - ਗਰਮੀ ਦਾ ਮੌਸਮ ਸ਼ੁਰੂ ਹੁੰਦੇ ਸਾਰ ਹੀ ਸਿਰ 'ਤੇ ਮੱਖੀਆਂ ਤੇ ਮੱਛਰਾਂ ਤੋਂ ਫੈਲਣ ਵਾਲੀਆਂ ਬੀਮਾਰੀਆਂ ਦਾ ਖ਼ਤਰਾ ਮੰਡਰਾਉਣਾ ਸ਼ੁਰੂ ਹੋ ਜਾਂਦਾ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਰੇਕ ਸਾਲ ਲੋਕਾਂ ਲਈ ਵੱਡੀ ਸਿਹਤ ਸਮੱਸਿਆ ਦਾ ਕਾਰਨ ਬਣਦੇ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੇ ਕਹਿਰ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ। ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਦੇ ਫੈਲਣ ਦੇ ਕਾਰਨ ਅਤੇ ਇਸ ਤੋਂ ਬਚਾਅ ਕਰਨ ਦੇ ਢੰਗ ਤਰੀਕੇ ਦੱਸਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ
ਵੈਸੇ ਤਾਂ ਡੇਂਗੂ ਤੇ ਮਲੇਰੀਆ ਦੇ ਫੈਲਣ ਦਾ ਪੀਕ ਟਾਈਮ ਜੂਨ ਤੋਂ ਸਤੰਬਰ ਤੱਕ ਮੰਨਿਆ ਜਾਂਦਾ ਹੈ ਪਰ ਗਰਮੀ ਵਧਣ ਨਾਲ ਅਕਸਰ ਮੱਖੀਆਂ ਤੇ ਮੱਛਰ ਲੋਕਾਂ ਲਈ ਸਿਰਦਰਦੀ ਬਣਦੇ ਹਨ। ਇਸ ਲਈ ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਤੋਂ ਹੀ ਜਾਗਰੂਕ ਰਹਿਣ। ਪਿਛਲੇ ਸਾਲਾਂ ਦੌਰਾਨ ਗੁਰਦਾਸਪੁਰ ਜ਼ਿਲ੍ਹੇ ’ਚ ਡੇਂਗੂ ਸੈਂਕੜੇ ਲੋਕਾਂ ਨੂੰ ਲਪੇਟ ਵਿਚ ਲੈਂਦਾ ਰਿਹਾ ਹੈ, ਜਿਸ ਤਹਿਤ ਕੋਰੋਨਾ ਵਾਇਰਸ ਦੇ ਦੌਰ ਵਾਲੇ ਸਾਲ 2020 ਦੌਰਾਨ 198 ਕੇਸ ਸਾਹਮਣੇ ਆਏ ਸਨ, ਜਦੋਂ ਕਿ 2021 ’ਚ 750 ਵਿਅਕਤੀ ਡੇਂਗੂ ਦੀ ਲਪੇਟ ਵਿਚ ਆ ਗਏ ਸਨ। ਪਿਛਲੇ ਸਾਲ 242 ਵਿਅਕਤੀ ਪ੍ਰਭਾਵਿਤ ਹੋਏ ਸਨ, ਜਦੋਂ ਕਿ ਪਿਛਲੇ ਸਾਲ 457 ਵਿਅਕਤੀ ਡੇਂਗੂ ਤੋਂ ਪੀੜਤ ਹੋਏ ਸਨ। ਗੁਰਦਾਸਪੁਰ ਸ਼ਹਿਰ ਅੰਦਰ ਕਾਦਰੀ ਮੁਹੱਲਾ, ਇਸਲਾਮਾਬਾਦ ਮੁਹੱਲਾ, ਨੰਗਲ ਕੋਟਲੀ, ਸ਼ਹਿਜਾਦਾ ਨੰਗਲ ਅਤੇ ਗੋਪਾਲ ਨਗਰ ਡੇਂਗੂ ਦੇ ਹਾਈਰਿਸਕ ਇਲਾਕੇ ਐਲਾਨੇ ਗਏ ਸਨ।
ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ
ਕਿਵੇਂ ਹੁੰਦਾ ਡੇਂਗੂ ਅਤੇ ਚਿਕਨਗੁਨੀਆ ਅਤੇ ਕੀ ਹਨ ਨਿਸ਼ਾਨੀਆਂ?
ਇਸ ਸਬੰਧ ਵਿਚ ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਡੇਂਗੂ ਬੁਖਾਰ ਅਤੇ ਚਿਕਨਗੁਨੀਆ ਏਡੀਜ਼ ਅਜੈਪਟੀ ਨਾਂ ਦੇ ਮੱਛਰ ਦੇ ਮਨੁੱਖੀ ਸਰੀਰ 'ਤੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਚਿੱਟੀਆਂ ਅਤੇ ਕਾਲੀਆਂ ਧਾਰੀਆਂ ਵਾਲਾ ਹੁੰਦਾ ਹੈ ਅਤੇ ਇਹ ਸਵੇਰ ਤੇ ਸ਼ਾਮ ਦੇ ਸਮੇਂ ਕੱਟਦਾ ਹੈ। ਡੇਂਗੂ ਦਾ ਬੁਖ਼ਾਰ ਹੋਣ ਦੀਆਂ ਨਿਸ਼ਾਨੀਆਂ ਜਿਵੇਂ ਤੇਜ਼ ਬੁਖ਼ਾਰ, ਸਿਰ ਤੇ ਮਾਸ ਪੇਸ਼ੀਆ ਵਿੱਚ ਦਰਦ, ਚਮੜੀ 'ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ 'ਚ ਦਰਦ, ਮਸੂੜ੍ਹਿਆਂ, ਨੱਕ ਅਤੇ ਕੰਨ ਵਿੱਚੋਂ ਖੂਨ ਦਾ ਵਗਣਾ ਆਦਿ ਹੁੰਦੀਆਂ ਹਨ। ਅਜਿਹੇ ਲੱਛਣ ਦਿਖਾਈ ਦੇਣ 'ਤੇ ਤਰੁੰਤ ਸਰਕਾਰੀ ਸਿਹਤ ਵਿੱਚ ਜਾਣਾ ਚਾਹੀਦਾ ਹੈ। ਡੇਂਗੂ ਦਾ ਟੈਸਟ ਕਰਨ 'ਤੇ ਡੇਂਗੂ ਦਾ ਬੁਖ਼ਾਰ ਹੋਵੇ ਤਾਂ ਇਸ ਦੀ ਦਵਾਈ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ - Bournvita ਨੂੰ ਹੈਲਥੀ ਡ੍ਰਿੰਕ ਕੈਟਾਗਰੀ ਤੋਂ ਹਟਾਇਆ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਕਿਵੇਂ ਕੀਤਾ ਜਾ ਸਕਦਾ ਹੈ ਬਚਾਅ?
ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਇਹ ਮੱਛਰ ਸਾਫ਼ ਪਾਣੀ ਜਿਵੇਂ ਘਰਾਂ ’ਚ ਕੂਲਰ, ਫਰਿੱਜਾਂ ’ਚ ਵੇਸਟ ਪਾਣੀ ਦੀਆਂ ਟਰੇਆਂ, ਫੁੱਲਾਂ ਦੇ ਗਮਲੇ, ਪਸ਼ੂਆਂ ਦੇ ਪਾਣੀ ਵਾਲੇ ਪੀਣ ਦੀਆਂ ਹੋਦੀਆਂ, ਫਟੇ ਪੁਰਾਣੇ ਟਾਇਰਾਂ, ਟੁੱਟੇ ਭੱਜੇ ਬਰਤਨਾਂ ਤੇ ਟੋਏਆਂ ’ਚ ਮੀਂਹ ਦੇ ਪਏ ਪਾਣੀ ’ਚ ਪੈਦਾ ਹੁੰਦਾ ਹੈ। ਇਸ ਤੋਂ ਬਚਾਅ ਕਰਨ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਪਾਣੀ ਨੂੰ ਚੰਗੀ ਤਰ੍ਹਾਂ ਕੱਢ ਦੇਣਾ ਚਾਹੀਦਾ ਹੈ ਅਤੇ ਟੋਇਆਂ ਦੇ ਖੜ੍ਹੇ ਪਾਣੀ ਉੱਪਰ ਸੜ੍ਹਿਆ ਤੇਲ ਪਾ ਦੇਣਾ ਚਾਹੀਦਾ ਹੈ। ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਜਿਸ ਨਾਲ ਸਰੀਰ ਢੱਕਿਆ ਰਹੇ ਅਤੇ ਮੱਛਰ ਨਾ ਕੱਟ ਸਕੇ। ਸੌਂਣ ਵੇਲੇ ਮੱਛਰ ਦਾਨੀ ਦਾ ਇਸਤੇਮਾਲ ਕਰੋ। ਇਸ ਦੇ ਨਾਲ ਹੀ ਮੱਛਰਾਂ ਦੇ ਕੱਟਣ ਤੋਂ ਬਚਾਅ ਵਾਲੀਆਂ ਕਰੀਮਾਂ ਜਾਂ ਤੇਲ ਦਾ ਇਸਤੇਮਾਲ ਕਰੋ। ਉਨ੍ਹਾਂ ਨੇ ਦੱਸਿਆ ਕਿ ਜੇਕਰ ਬੁਖ਼ਾਰ ਹੋਵੇ ਤਾਂ ਐੱਸਪਰੀਨ ਜਾਂ ਬਰੂਫਿਨ ਵਰਗੀਆਂ ਗੋਲੀਆਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਸਿਰਫ਼ ਪੈਰਾਸਿਟਾਮੋਲ ਗੋਲੀ ਹੀ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਜੀਠਾ ਪੁਲਸ ਨੂੰ ਮਿਲੀ ਕਾਮਯਾਬੀ, ਮੋਟਰਸਾਇਕਲ, 2 ਮੋਬਾਈਲ ਤੇ ਨਕਦੀ ਸਮੇਤ 2 ਗ੍ਰਿਫ਼ਤਾਰ, 1 ਫਰਾਰ
NEXT STORY