ਗੁਰਦਾਸਪੁਰ (ਹਰਮਨ, ਵਿਨੋਦ)-ਬੀਤੇ ਦਿਨ ਟੈਫ੍ਰਿਕ ਪੁਲਸ ਐਜੂਕੇਸ਼ਨ ਸੈੱਲ ਵੱਲੋਂ ਪੁਰਾਣੇ ਬੱਸ ਸਟੈਂਡ ’ਤੇ ਆਟੋ ਚਾਲਕਾਂ ਤੇ ਆਮ ਪਬਲਿਕ ਨੂੰ ਸ਼ਾਮਲ ਕਰ ਕੇ ਟੈਫ੍ਰਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਟ੍ਰੈਫਿਕ ਪੁਲਸ ਨੇ ਮੋਬਾਈਲ ਫ਼ੋਨ ਦੀ ਵਰਤੋਂ ਨਾਲ ਡਰਾਈਵਿੰਗ ਕਰਦੇ ਸਮੇਂ ਹੋਣ ਵਾਲੇ ਹਾਦਸਿਆਂ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਐਕਸੀਡੈਂਟ ਪੀੜਤ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਐਂਬੂਲੈਂਸ ਨੂੰ ਪਹਿਲ ਦੇ ਆਧਾਰ ’ਤੇ ਰਸਤਾ ਦੇਣ ਬਾਰੇ ਦੱਸਿਆ।
ਇਸ ਮੌਕੇ ਹੈਲਪਲਾਈਨ ਨੰਬਰ 112 ਬਾਰੇ ਜਾਗਰੂਕ ਕੀਤਾ ਗਿਆ ਅਤੇ ਸਾਊਂਡ ਪਿਲਾਉਸ਼ਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਏ. ਐੱਸ.ਆਈ ਅਮਨਦੀਪ ਸਿੰਘ, ਸ਼ਸ਼ੀ ਮਹਾਜਨ, ਰਾਜੇਸ਼ ਕੁਮਾਰ, ਵਿੱਕੀ ਆਦਿ ਮੌਜੂਦ ਸਨ।
ਸੁਖਬੀਰ ਬਾਦਲ ਨੂੰ ਬਣੀ ਬਣਾਈ ਪਾਰਟੀ ਮਿਲੀ ਹੈ, ਜਿਸ ਲਈ ਉਸਦੀ ਕੋਈ ਮੇਹਨਤ ਨਹੀਂ: ਡਾ. ਅਜਨਾਲਾ
NEXT STORY