ਤਰਨਤਾਰਨ (ਰਮਨ)-ਬੀਤੇ ਸਮੇਂ ਦੌਰਾਨ ਪੁਲਸ ਚੌਕੀਆਂ ਅਤੇ ਥਾਣਿਆਂ ਉਪਰ ਹਮਲਾ ਕਰਨ ਦੇ ਐਲਾਨ ਤੋਂ ਬਾਅਦ ਜਿੱਥੇ ਸੂਬੇ ਭਰ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਉਥੇ ਹੀ ਪੁਲਸ ਵੱਲੋਂ ਜ਼ਿਲੇ ਭਰ ’ਚ ਚੱਪਾ-ਚੱਪਾ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਗਣਤੰਤਰ ਦਿਵਸ ਮੌਕੇ ਪੁਲਸ ਪ੍ਰਸ਼ਾਸਨ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਦੇ ਨਾ ਵਾਪਰਨ ਨੂੰ ਲੈ ਕੇ ਜਿੱਥੇ ਦਿਨ-ਰਾਤ ਨਾਕਾਬੰਦੀ ਕੀਤੀ ਜਾ ਰਹੀ ਹੈ, ਉਥੇ ਹੀ ਜਗ੍ਹਾ-ਜਗ੍ਹਾ ਸਖਤ ਸੁਰੱਖਿਆ ਪ੍ਰਬੰਧ ਕਰਦੇ ਹੋਏ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਭਰ ’ਚ ਪੁਲਸ ਨੂੰ ਮਿਲੀ ਚੁਨੌਤੀ ਦੇ ਚੱਲਦਿਆਂ ਰੋਜ਼ਾਨਾ ਰਾਤ ਸਮੇਂ 40 ਸਪੈਸ਼ਲ ਨਾਕੇ ਲਗਾਉਂਦੇ ਹੋਏ 2 ਡੀ.ਐੱਸ.ਪੀ, 16 ਐੱਸ.ਐੱਚ.ਓ, 12 ਚੌਂਕੀ ਇੰਚਾਰਜ ਅਤੇ 250 ਦੇ ਕਰੀਬ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਰੂਹ ਕੰਬਾਊ ਹਾਦਸਾ, ਤਾਸ਼ ਦੇ ਪੱਤਿਆਂ ਵਾਂਗ ਉੱਡਾ ਕੇ ਮਾਰੀ ਸਕੂਟਰੀ ਸਵਾਰ ਕੁੜੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਭੀਮਨਿਊ ਰਾਣਾ ਨੇ ਦੱਸਿਆ ਕਿ ਡੀ. ਆਈ. ਜੀ. ਰਣਜੀਤ ਸਿੰਘ ਵੱਲੋਂ ਮਿਲੇ ਸਖਤ ਹੁਕਮਾਂ ਤਹਿਤ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਜ਼ਿਲੇ ਭਰ ’ਚ ਜਿੱਥੇ ਰਾਤ ਸਮੇਂ 40 ਨਾਕੇ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ 9 ਇੰਟਰ ਡਿਸਟਰਿਕਟ ਨਾਕੇ ਅਤੇ 28 ਹੋਰ ਨਾਕੇ ਸ਼ਾਮਲ ਹਨ। ਇਸ ਦੇ ਨਾਲ ਹੀ ਸਰਹੱਦੀ ਇਲਾਕੇ ’ਚ ਪੁਲਸ ਗਸ਼ਤ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੋਜ਼ਾਨਾ ਰਾਤ ਸਮੇਂ 2 ਡੀ. ਐੱਸ. ਪੀ, 16 ਥਾਣਾ ਮੁਖੀ, 12 ਚੌਕੀ ਇੰਚਾਰਜ ਅਤੇ 250 ਦੇ ਕਰੀਬ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ ਰਾਤ ਭਰ ਆਪਣੀ ਡਿਊਟੀ ਕਰਦੇ ਹੋਏ ਬਾਹਰੋਂ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਬਰੀਕੀ ਨਾਲ ਜਿੱਥੇ ਜਾਂਚ ਕਰ ਰਹੇ ਹਨ, ਉਥੇ ਹੀ ਉਨ੍ਹਾਂ ’ਚ ਸਵਾਰ ਵਿਅਕਤੀਆਂ ਦੀ ਸਾਫਟਵੇਅਰ ਦੀ ਮਦਦ ਨਾਲ ਪਹਿਚਾਣ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ-ਸਿੱਖਿਆ ਬੋਰਡ ਨੇ ਅੱਠਵੀਂ ਦੀ ਬੋਰਡ ਪ੍ਰੀਖਿਆ ਨੂੰ ਲੈ ਕੇ ਇਹ ਫੈਸਲਾ ਲਿਆ ਵਾਪਸ
ਗਣਤੰਤਰ ਦਿਵਸ ਮੌਕੇ ਕੋਈ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ’ਚ ਕਾਮਯਾਬ ਨਾ ਹੋ ਸਕੇ ਦੇ ਮਕਸਦ ਨਾਲ ਹਰ ਪਾਸੇ ਗਸ਼ਤ ਅਤੇ ਚੈਕਿੰਗ ਜਾਰੀ ਹੈ। ਉਨ੍ਹਾਂ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਕਿਸੇ ਸ਼ੱਕੀ ਵਸਤੂ ਦੇ ਮਿਲਣ ਉਪਰ ਤੁਰੰਤ ਪੁਲਸ ਨੂੰ ਸੂਚਨਾ ਦੇਣ ਸਬੰਧੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਕਿਸੇ ਗਲਤ ਅਫਵਾਹ ਫੈਲਾਉਣ ਤੋਂ ਰੋਕਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਤਰਨਤਾਰਨ ਅਤੇ ਪੱਟੀ ਵਿਖੇ ਸਮਾਗਮ ਆਯੋਜਿਤ ਕੀਤਾ ਜਾਣਾ ਹੈ, ਜਿਸ ਦੇ ਆਸ-ਪਾਸ ਅਤੇ ਹੋਰ ਪਬਲਿਕ ਸਥਾਨਾਂ ਉਪਰ ਬਰੀਕੀ ਨਾਲ ਜਾਂਚ ਕਰਦੇ ਹੋਏ ਡਾਗ ਸਕੁਇਰਡ ਦੀ ਵੀ ਮਦਦ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ- ਬਟਾਲਾ ਪੁਲਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਦੇ ਮਸ਼ਹੂਰ ਹੋਟਲ 'ਚ ਕੀਤੀ ਰੇਡ ਤੇ ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਲ੍ਹਾ ਪੱਧਰੀ ਸਮਾਗਮ ਵਿੱਚ 18-19 ਸਾਲ ਦੇ ਨਵੇਂ ਵੋਟਰਾਂ ਨੂੰ ਵੰਡੇ ਗਏ ਵੋਟਰ ਸ਼ਨਾਖ਼ਤੀ ਕਾਰਡ
NEXT STORY