ਬਠਿੰਡਾ (ਵਿਜੇ ਵਰਮਾ) : ਗੋਨਿਆਣਾ ਰੋਡ ’ਤੇ ਸਥਿਤ ਹੋਟਲ ਪੇਰਿਸ ਹਿਲਟਨ 'ਚ ਬੀਤੀ ਰਾਤ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਥਾਣਾ ਕੋਤਵਾਲੀ ਦੀ ਪੁਲਸ ਨੇ ਅਚਾਨਕ ਰੇਡ ਕਰ ਦਿੱਤੀ। ਕਿੱਟੀ ਪਾਰਟੀ ਦੇ ਨਾਂ ’ਤੇ ਚੱਲ ਰਹੇ ਕਥਿਤ ਗੈਰਕਾਨੂੰਨੀ ਧੰਧੇ ਦਾ ਭੰਡਾਫੋੜ ਕਰਦੇ ਹੋਏ ਪੁਲਸ ਨੇ ਹੋਟਲ ਮਾਲਕ ਪੰਕਜ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਦੋਂ ਕਿ ਮੌਜੂਦ ਕੁੜੀਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।

ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਾਹਰੋਂ ਬੁਲਾਈਆਂ ਬਾਰ ਡਾਂਸਰਾਂ ਰਾਹੀਂ ਗਲਤ ਕੰਮ ਕਰਵਾਇਆ ਜਾ ਰਿਹਾ ਸੀ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਹੋਟਲ ਵਿੱਚ ਕਿੱਟੀ ਪਾਰਟੀ ਦਾ ਨਾਂ ਲੈ ਕੇ ਬਾਹਰੋਂ ਬਾਰ ਡਾਂਸਰ ਬੁਲਾਏ ਜਾ ਰਹੀਆਂ ਹਨ ਤੇ ਉਨ੍ਹਾਂ ਰਾਹੀਂ ਗਲਤ ਧੰਦਾ ਚਲਾਇਆ ਜਾ ਰਿਹਾ ਹੈ। ਜਿਵੇਂ ਹੀ ਸੂਚਨਾ ਦੀ ਪੁਸ਼ਟੀ ਹੋਈ, ਪੁਲਸ ਟੀਮ ਨੇ ਰੇਡ ਮਾਰ ਕੇ ਹੋਟਲ ਮਾਲਕ ਪੰਕਜ ਸਮੇਤ ਕਈ ਲੋਕਾਂ ਨੂੰ ਕਾਬੂ ਕਰ ਲਿਆ। ਐੱਸਪੀ ਸਿਟੀ ਮੁਤਾਬਕ, ਲਗਭਗ 10 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਹੋਟਲ ਮਾਲਕ ਪੰਕਜ ਦੇ ਭਰਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਰੇਡ ਦੀ ਖ਼ਬਰ ਫੈਲਦਿਆਂ ਹੀ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਪੇਰਿਸ ਹਿਲਟਨ ਹੋਟਲ ਪਹਿਲਾਂ ਵੀ ਕਈ ਵਾਰ ਖ਼ਬਰਾਂ ਵਿੱਚ ਰਹਿ ਚੁੱਕਿਆ ਹੈ, ਪਰ ਅੱਧੀ ਰਾਤ ਦੀ ਇਸ ਕਾਰਵਾਈ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।
ਪਹਿਲਾਂ ਮੋਟਰਾਂ ਤੇ ਫਿਰ ਸਿਲੰਡਰ! ਡੀਏਵੀ ਕਾਲਜ 'ਚ ਲਗਾਤਾਰ ਦੋ ਦਿਨ ਚੋਰੀਆਂ, ਚੋਰ ਗ੍ਰਿਫਤਾਰ
NEXT STORY