ਤਰਨਤਾਰਨ (ਰਮਨ)-ਜ਼ਿਲ੍ਹੇ ਭਰ ਵਿਚ ਵੱਖ-ਵੱਖ ਇਲਾਕਿਆਂ ਅੰਦਰ ਖੁੱਲ੍ਹੇ ਨਾਜਾਇਜ਼ ਹੋਟਲਾਂ ਨੂੰ ਜਿੱਥੇ ਮਾੜੇ ਅਨਸਰ ਸੁਰੱਖਿਅਤ ਸਥਾਨ ਬਣਾਉਂਦੇ ਹੋਏ ਪਨਾਹ ਲੈਣ ਵਿਚ ਕਾਮਯਾਬ ਹੋ ਰਹੇ ਹਨ, ਉਥੇ ਹੀ ਇਨ੍ਹਾਂ ਵਿਚੋਂ ਜ਼ਿਆਦਾਤਰ ਹੋਟਲਾਂ ਅੰਦਰ ਦਿਨ-ਰਾਤ ਦੇਹ ਵਪਾਰ ਦਾ ਕਾਰੋਬਾਰ ਜ਼ੋਰਾਂ ’ਤੇ ਚੱਲ ਰਿਹਾ ਹੈ। ਜਿਸ ਦੇ ਚੱਲਦਿਆਂ ਆਸ-ਪਾਸ ਦੇ ਲੋਕਾਂ ’ਚ ਇਸਦਾ ਮਾੜਾ ਅਸਰ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਹੋਟਲਾਂ ਦੀ ਕਦੇ ਵੀ ਸਬੰਧਤ ਥਾਣਿਆਂ ਦੀ ਪੁਲਸ ਵੱਲੋਂ ਨਾ ਤਾਂ ਜਾਂਚ ਕੀਤੀ ਜਾਂਦੀ ਹੈ ਅਤੇ ਨਾ ਹੀ ਉਥੇ ਆਉਣ ਵਾਲੇ ਲੋਕਾਂ ਦੇ ਦਸਤਾਵੇਜ਼ ਦੀ ਪੜਤਾਲ ਕੀਤੀ ਜਾਂਦੀ ਹੈ, ਜੋ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉਪਰ ਇਕ ਵੱਡਾ ਸਵਾਲ ਖੜ੍ਹਾ ਕਰਦਾ ਹੈ।
ਇਹ ਵੀ ਪੜ੍ਹੋ-ਪੰਜਾਬ ਤੋਂ ਸ਼ੁਰੂ ਹੋਈ ਅੰਮ੍ਰਿਤ ਭਾਰਤ ਰੇਲਗੱਡੀ, ਯਾਤਰੀਆਂ ਦੀਆਂ ਲੱਗਣਗੀਆਂ ਮੌਜਾਂ
ਸਰਹੱਦੀ ਜ਼ਿਲਾ ਤਰਨਤਾਰਨ ਅਤੇ ਸਥਾਨਕ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਵੱਖ-ਵੱਖ ਖੇਤਰਾਂ ਵਿਚ ਖੋਲ੍ਹੇ ਗਏ ਨਾਜਾਇਜ਼ ਹੋਟਲਾਂ ਵਿਚ ਜਿੱਥੇ ਰੋਜ਼ਾਨਾ ਦੇਹ ਵਪਾਰ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ, ਉਥੇ ਹੀ ਇਹ ਹੋਟਲ ਮਾੜੇ ਅਨਸਰਾਂ ਲਈ ਸੁਰੱਖਿਆ ਠਿਕਾਣਾ ਸਾਬਤ ਹੋ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਨਾਜਾਇਜ਼ ਖੁੱਲ੍ਹੇ ਹੋਟਲਾਂ ’ਚ ਨਾਜਾਇਜ਼ ਕਾਰੋਬਾਰ ਨੂੰ ਰੋਕਣ ਲਈ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਨਾ ਇਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਇਸ ਦੇ ਨਾਲ ਹੀ ਕਈ ਸਿਆਸਤ ਨਾਲ ਜੁੜੇ ਹੋਏ ਅਖੌਤੀ ਪ੍ਰਧਾਨਾਂ ਨੂੰ ਮਹੀਨਾ ਦੇਣ ਦਾ ਸਿਲਸਿਲਾ ਵੀ ਜਾਰੀ ਹੈ।
ਇਹ ਵੀ ਪੜ੍ਹੋ- ਤਿਉਹਾਰਾਂ ਦੇ ਮੱਦੇਨਜ਼ਰ DC ਸਾਕਸ਼ੀ ਸਾਹਨੀ ਨੇ ਵੱਡੇ ਹੁਕਮ
ਇਸ ਹੋਟਲ ਵਾਲੇ ਧੰਦੇ ਵਿਚ ਲੱਗੇ ਵਿਅਕਤੀਆਂ ਵੱਲੋਂ ਇਕ ਹੋਟਲ ਤੋਂ ਤਿੰਨ-ਤਿੰਨ ਹੋਟਲ ਤਿਆਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਨਾਜਾਇਜ਼ ਖੁੱਲ੍ਹੇ ਹੋਟਲਾਂ ਵਿਚ ਹੋ ਰਹੇ ਦੇਹ ਵਪਾਰ ਦੇ ਧੰਦੇ ਨੂੰ ਹੋਰ ਵਧਾਉਣ ਲਈ ਇਸ ਦੀ ਮਸ਼ਹੂਰੀ ਗੁਆਂਢੀ ਜ਼ਿਲਿਆਂ ਤੱਕ ਹੋ ਰਹੀ ਹੈ। ਜਿਸ ਦੇ ਚੱਲਦਿਆਂ ਗੁਆਂਢੀ ਜ਼ਿਲਿਆਂ ਦੇ ਲੋਕ ਤਰਨਤਾਰਨ ਜ਼ਿਲੇ ਵਿਚ ਖੁੱਲ੍ਹੇ ਇਨ੍ਹਾਂ ਨਾਜਾਇਜ਼ ਹੋਟਲਾਂ ਨੂੰ ਆਪਣੀ ਪਸੰਦ ਅਤੇ ਸੁਰੱਖਿਅਤ ਠਿਕਾਣਾ ਮੰਨ ਰਹੇ ਹਨ ਕਿਉਂਕਿ ਇਨ੍ਹਾਂ ਹੋਟਲਾਂ ਦੇ ਮਾਲਕਾਂ ਵੱਲੋਂ ਆਪਣੇ ਗ੍ਰਾਹਕਾਂ ਨੂੰ ਪੁਲਸ ਦੇ ਨਾ ਆਉਣ ਸਬੰਧੀ ਪੂਰੀ ਗਰੰਟੀ ਤੱਕ ਦਿੱਤੀ ਜਾਂਦੀ ਹੈ। ਹੋਟਲ ਮਾਲਕਾਂ ਪਾਸੋਂ ਪ੍ਰਤੀ ਘੰਟੇ ਦੇ ਹਿਸਾਬ ਨਾਲ ਆਪਣੇ ਹੋਟਲਾਂ ਦੇ ਕਮਰੇ ਕਿਰਾਏ ਉਪਰ ਦਿੱਤੇ ਜਾ ਰਹੇ ਹਨ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਨ੍ਹਾਂ ਹੋਟਲਾਂ ਵਿਚ ਨਾਜਾਇਜ਼ ਧੰਦੇ ਅਤੇ ਦੇਹ ਵਪਾਰ ਦਾ ਕਾਰੋਬਾਰ ਜਾਰੀ ਹੈ।
ਰੋਹੀ ਕੰਡਾ ਰੋਡ, ਜੰਡਿਆਲਾ ਰੋਡ, ਗੋਇੰਦਵਾਲ ਬਾਈਪਾਸ, ਅੰਮ੍ਰਿਤਸਰ ਰੋਡ, ਨਜ਼ਦੀਕ ਕਾਜ਼ੀ ਕੋਟ ਰੋਡ, ਗੋਇੰਦਵਾਲ ਸਾਹਿਬ ਰੋਡ ਤੋਂ ਇਲਾਵਾ ਹੋਰ ਕਈ ਥਾਵਾਂ ’ਤੇ ਨਾਜਾਇਜ਼ ਹੋਟਲਾਂ ਰਾਹੀਂ ਦੇਹ ਵਪਾਰ ਦੇ ਕਾਰੋਬਾਰ ਨੂੰ ਚਲਾਇਆ ਜਾ ਰਿਹਾ ਹੈ। ਜਿਸ ਵਿਚ ਸਕੂਲੀ ਛੋਟੀਆਂ ਲੜਕੀਆਂ ਅਤੇ ਦੂਸਰੇ ਜ਼ਿਲੇ ਤੋਂ ਔਰਤਾਂ ਪੁੱਜ ਰਹੀਆਂ ਹਨ, ਜਿਨ੍ਹਾਂ ਵਿਚੋਂ ਕਈਆਂ ਨੂੰ ਵਰਗਲਾ ਕੇ ਲਿਆਉਣਾ ਵੀ ਸ਼ਾਮਲ ਹੋ ਸਕਦਾ ਹੈ। ਇਸ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਮਾੜੇ ਅਨਸਰਾਂ ਉਪਰ ਸਮਾਂ ਰਹਿੰਦੇ ਕਾਬੂ ਪਾਇਆ ਜਾ ਸਕੇ ਅਤੇ ਸਮਾਜ ਵਿਚ ਹੋ ਰਹੇ ਔਰਤਾਂ ਦੇ ਮਾੜੇ ਪ੍ਰਚਾਰ ਉਪਰ ਨੱਥ ਪਾਈ ਜਾ ਸਕੇ।
ਇਹ ਵੀ ਪੜ੍ਹੋ-ਪੰਜਾਬ 'ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਪੜ੍ਹੋ ਵਿਭਾਗ ਦੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰਾਂ ਨੇ ਘਰ 'ਚੋਂ ਲੱਖਾਂ ਦਾ ਸੋਨਾ, ਨਕਦੀ ਅਤੇ ਕੀਮਤੀ ਸਾਮਾਨ ਕੀਤਾ ਚੋਰੀ
NEXT STORY