ਅੰਮ੍ਰਿਤਸਰ (ਨੀਰਜ)- ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. (ਐਂਟੀ ਨਾਰਕੋਟਿਕਸ ਟਾਸਕ ਫੋਰਸ) ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਭਿੰਡੀ ਔਲਖ ਦੇ ਖੇਤਾਂ ਵਿਚੋਂ 100 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਕੀਮਤ ਦੀ ਹੈਰੋਇਨ ਬਰਾਮਦਗੀ ਮਾਮਲੇ ਵਿਚ ਵੱਡੀ ਗੱਲ ਸਾਹਮਣੇ ਆਈ ਹੈ। ਗ੍ਰਿਫ਼ਤਾਰ ਕੀਤੇ ਗਏ ਚਾਰੋਂ ਸਮੱਗਲਰ ਛੇਹਰਟਾ ਦੇ ਨਾਰਾਇਣਗੜ੍ਹ ਇਲਾਕੇ ਤੋਂ 25 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਡਲੀਵਰੀ ਲੋਕੇਸ਼ਨ ’ਤੇ ਪਹੁੰਚੇ ਸਨ। ਧੁੰਦ ਅਤੇ ਸੁੰਨਸਾਨ ਇਲਾਕਾ ਹੋਣ ਦੇ ਬਾਵਜੂਦ ਸਹੀ ਲੋਕੇਸ਼ਨ ’ਤੇ ਪਹੁੰਚਣਾ ਸਲੀਪਰ ਸੈੱਲ ਦੀ ਮਦਦ ਵੱਲ ਇਸ਼ਾਰਾ ਕਰ ਰਿਹਾ ਹੈ, ਜਿਸ ਦੀ ਭਾਲ ਹੁਣ ਤੇਜ਼ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ: ਅਸਮਾਨੀ ਚੜ੍ਹੇ ਇੱਟਾਂ ਦੇ ਰੇਟ, ਮਹਿੰਗਾ ਕੋਲਾ ਤੇ GST ਨੇ ਭੱਠਾ ਮਾਲਕਾਂ ਦੇ ਉਡਾਏ ਹੋਸ਼
ਮੌਕੇ ’ਤੇ ਛੱਡੇ ਮੋਟਰਸਾਈਕਲਾਂ ਨੇ ਖੋਲ੍ਹੀ ਪੋਲ
ਚਾਰੋਂ ਸਮੱਗਲਰ ਦੋ ਮੋਟਰਸਾਈਕਲ ਅਤੇ ਇਕ ਬ੍ਰੀਜ਼ਾ ਗੱਡੀ ਰਾਹੀਂ ਸਰਹੱਦ ’ਤੇ ਪਹੁੰਚੇ ਸਨ। ਜਿਵੇਂ ਹੀ ਉਹ ਖੇਪ ਚੁੱਕਣ ਲੱਗੇ ਤਾਂ ਬੀ. ਐੱਸ. ਐੱਫ. ਦੀ ਟੀਮ ਨੂੰ ਦੇਖ ਕੇ ਮੋਟਰਸਾਈਕਲ ਮੌਕੇ ’ਤੇ ਹੀ ਛੱਡ ਕੇ ਫਰਾਰ ਹੋ ਗਏ। ਏ.ਐੱਨ.ਟੀ.ਐੱਫ. ਨੇ ਮੋਟਰਸਾਈਕਲਾਂ ਦੇ ਨੰਬਰਾਂ ਤੋਂ ਪਤਾ ਲਗਾ ਕੇ ਸਮੱਗਲਰਾਂ ਦੇ ਘਰਾਂ ’ਤੇ ਜਾਲ ਵਿਛਾ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਚਾਰੋਂ ਸਮੱਗਲਰ ਵਾਪਸੀ ਵੇਲੇ ਇਕੱਠੇ ਹੀ ਆਏ ਅਤੇ ਟੀਮ ਦੇ ਹੱਥੇ ਚੜ੍ਹ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਲੋਹੜੀ ਤੱਕ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
ਖੇਪ ਸੁੱਟ ਕੇ ‘ਰਿਟਰਨ ਟੂ ਹੋਮ’ ਹੋ ਰਹੇ ਹਨ ਡਰੋਨ
ਫੜੀ ਗਈ 20 ਕਿੱਲੋ ਦੀ ਖੇਪ (ਪੰਜ ਪੈਕੇਟ) ਨੂੰ ਪਾਕਿਸਤਾਨੀ ਡਰੋਨ ਨੇ ਤਿੰਨ-ਚਾਰ ਗੇੜਿਆਂ ਵਿਚ ਸੁੱਟਿਆ। ਜਾਣਕਾਰੀ ਅਨੁਸਾਰ ਆਧੁਨਿਕ ਡਰੋਨ ‘ਰਿਟਰਨ ਟੂ ਹੋਮ’ ਤਕਨੀਕ ਨਾਲ ਲੈਸ ਹਨ, ਜੋ ਖੇਪ ਡਿਲੀਵਰ ਕਰਨ ਤੋਂ ਬਾਅਦ ਆਪਣੇ ਆਪ ਵਾਪਸ ਚਲੇ ਜਾਂਦੇ ਹਨ। ਸਾਲ 2024 ਵਿਚ 300 ਅਤੇ 2025 ਵਿਚ 294 ਡਰੋਨ ਫੜੇ ਗਏ ਹਨ, ਜੋ ਸਾਬਤ ਕਰਦੇ ਹਨ ਕਿ ਐਡਵਾਂਸਡ ਐਨਾਲਿਸਿਸ ਸਿਸਟਮ ਛੋਟੇ ਡਰੋਨਾਂ ਨੂੰ ਫੜਨ ਵਿਚ ਕਈ ਵਾਰ ਨਾਕਾਮ ਰਹਿੰਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਲੱਗੀਆਂ ਕਈ ਵੱਡੀਆਂ ਪਾਬੰਦੀਆਂ, 6 ਮਾਰਚ 2026 ਤੱਕ ਲਾਗੂ ਰਹਿਣਗੇ ਹੁਕਮ
ਸਾਰੇ ਸਮੱਗਲਰ 17 ਤੋਂ 24 ਸਾਲ ਦੇ
ਫੜੇ ਗਏ ਚਾਰੋਂ ਸਮੱਗਲਰਾਂ ਦੀ ਉਮਰ 17 ਤੋਂ 24 ਸਾਲ ਦੇ ਵਿਚਕਾਰ ਹੈ। ਇਨ੍ਹਾਂ ਵਿਚ ਇਕ ਨਾਬਾਲਗ ਲੜਕਾ ਵੀ ਸ਼ਾਮਲ ਹੈ, ਜੋ ਪੂਰੀ ਤਰ੍ਹਾਂ ਸਰਗਰਮ ਸੀ। ਇਸ ਤੋਂ ਪਹਿਲਾਂ ਘਰਿੰਡਾ ਪੁਲਸ ਵੱਲੋਂ ਫੜੇ ਗਏ ਸਮੱਗਲਰਾਂ ਦੀ ਉਮਰ ਵੀ 25 ਸਾਲ ਤੋਂ ਘੱਟ ਸੀ। ਸਪੱਸ਼ਟ ਹੈ ਕਿ ਵਿਦੇਸ਼ਾਂ ਵਿਚ ਬੈਠੇ ਹੈਂਡਲਰ ਬੇਰੋਜ਼ਗਾਰ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਨਿਸ਼ਾਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ : ਹੱਥਾਂ 'ਚ ਆਟੋਮੈਟਿਕ ਹਥਿਆਰ ਤੇ ਸਾਹਮਣੇ ਪੁਲਸ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ!
ਸਮੱਗਲਰਾ ਦੇ ਬਹਿਕਾਵੇ ਤੋਂ ਬਚਣ ਨੌਜਵਾਨ : ਐੱਸ.ਪੀ. ਗੁਰਪ੍ਰੀਤ ਸਿੰਘ
ਏ.ਐੱਨ.ਟੀ.ਐੱਫ. ਦੇ ਐੱਸ.ਪੀ. ਗੁਰਪ੍ਰੀਤ ਸਿੰਘ ਨੇ ਸਰਹੱਦੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਸਕਰਾਂ ਦੇ ਬਹਿਕਾਵੇ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਵਿਦੇਸ਼ੀ ਹੈਂਡਲਰ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਬੀ.ਐੱਸ.ਐੱਫ. ਨਾਲ ਮਿਲ ਕੇ ਹੁਣ ਤੱਕ ਅਜਿਹੇ 25 ਸਫਲ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ-3 ਬੱਚਿਆਂ ਦੀ ਮਾਂ ਨੂੰ ਲੈ ਕੇ ਫਰਾਰ ਹੋਇਆ ਨੌਜਵਾਨ, ਤੈਸ਼ 'ਚ ਆਏ ਰਿਸ਼ਤੇਦਾਰਾਂ ਨੇ ਫੁੱਕ'ਤਾ ਘਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਹੱਡ ਚੀਰਵੀਂ ਠੰਡ ਵਿਚਾਲੇ ਬੇਹੱਦ ਚਿੰਤਾ ਭਰੀ ਖ਼ਬਰ, ਸਾਵਧਾਨ ਰਹਿਣ ਲੋਕ, ਸਾਹਮਣੇ ਆਈ ਵੱਡੀ ਗੱਲ
NEXT STORY