ਪੱਟੀ (ਸੋਢੀ)- ਵਿਧਾਨ ਸਭਾ ਪੱਟੀ ਅਧੀਨ ਪੈਂਦੇ ਪਿੰਡ ਸੰਗਵਾ ਦੇ ਨੌਜਵਾਨ ਰਾਜਬੀਰ ਸਿੰਘ (23) ਪੁੱਤਰ ਸੁਖਚੈਨ ਸਿੰਘ ਦੀ ਭੇਤਭਰੀ ਹਾਲਤ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਅਤੇ ਪਿਤਾ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਰਾਜਬੀਰ ਸਿੰਘ ਨੂੰ ਉਸ ਦਾ ਦੋਸਤ ਬੀਤੇ ਸ਼ੁਕਰਵਾਰ ਦੀ ਸ਼ਾਮ 8:30 ਵਜੇ ਆਪਣੇ ਨਾਲ ਲੈ ਗਿਆ। ਸ਼ਨੀਵਾਰ ਨੂੰ ਉਸ ਦੇ ਉਕਤ ਦੋਸਤ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਰਾਜਬੀਰ ਸਿੰਘ ਦਾ ਮੋਟਰਸਾਈਕਲ ਦਰੱਖਤ ਨਾਲ ਟਕਰਾਅ ਗਿਆ ਤੇ ਉਹ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਨੌਜਵਾਨਾਂ ਦੀ ਮਿਹਨਤ ਨੇ ਪੇਸ਼ ਕੀਤੀ ਮਿਸਾਲ, 3 ਦਿਨਾਂ 'ਚ ਮੁਕੰਮਲ ਹੋਇਆ 300 ਫੁੱਟ ਪਾੜ ਨੂੰ ਭਰਨ ਦਾ ਕੰਮ
ਰਾਜਬੀਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਪੁੱਤਰ ਦੇ ਉਕਤ ਦੋਸਤ ਨੂੰ ਪੁੱਛਿਆ ਕਿ ਇਹ ਹਾਦਸਾ ਕਿੱਥੇ ਵਾਪਰਿਆ ਹੈ ਤਾਂ ਉਸ ਨੇ ਹਾਦਸੇ ਬਾਰੇ ਕੁਝ ਨਹੀਂ ਦੱਸਿਆ । ਮ੍ਰਿਤਕ ਨੌਜਵਾਨ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਮੁੰਡੇ ਦੇ ਸਰੀਰ 'ਤੇ ਕੁੱਟਮਾਰ ਦੇ ਗੰਭੀਰ ਨਿਸ਼ਾਨ ਹਨ, ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੇ ਮੁੰਡੇ ਨਾਲ ਹਾਦਸਾ ਨਹੀਂ ਵਾਪਰਿਆ ਸਗੋਂ ਉਸਦਾ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਡੇਂਗੂ ਤੇ ਚਿਕਨਗੁਨੀਆ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਇਕ ਹੋਰ ਵੱਡਾ ਖ਼ਤਰਾ
ਉਨ੍ਹਾਂ ਕਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਥਾਣਾ ਸਦਰ ਪੱਟੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਸਦਰ ਪੱਟੀ ਦੇ ਅਧਿਕਾਰੀ ਗੁਰਤੇਜ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਜਬੀਰ ਸਿੰਘ ਦੀ ਮੌਤ ਹੋਣ ਬਾਰੇ ਸੂਚਨਾ ਮਿਲੀ ਹੈ ਤੇ ਪੁਲਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਪੱਟੀ ਅੰਦਰ ਰਖਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ 9 ਸਕੂਲਾਂ 'ਚ 23 ਅਗਸਤ ਤੱਕ ਛੁੱਟੀਆਂ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਜ਼ਿਲ੍ਹੇ ਦੇ 9 ਸਕੂਲਾਂ 'ਚ 23 ਅਗਸਤ ਤੱਕ ਛੁੱਟੀਆਂ ਦਾ ਐਲਾਨ
NEXT STORY