ਅੰਮ੍ਰਿਤਸਰ (ਦਲਜੀਤ)-ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਕੁਝ ਡਾਕਟਰ ਸਰਕਾਰੀ ਡਿਊਟੀ ਨੂੰ ਡਿਊਟੀ ਨਹੀਂ ਸਮਝ ਰਹੇ ਹਨ। ਵਿਭਾਗ ਵੱਲੋਂ ਓ. ਪੀ. ਡੀ. ਦਾ ਸਮਾਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ ਪਰ ਅਫਸੋਸ ਦੀ ਗੱਲ ਹੈ ਕਿ ਹਸਪਤਾਲ ਦੇ ਕੁਝ ਡਾਕਟਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਡਿਊਟੀ ਤੋਂ ਪਹਿਲਾਂ ਹੀ ਗਾਇਬ ਹੋ ਜਾਂਦੇ ਹਨ। ਦੂਰ-ਦਰਾਜ ਤੋਂ ਆਏ ਮਰੀਜ਼ ਸਿਹਤ ਸੇਵਾਵਾਂ ਲੈਣਦੇ ਲਈ ਓ. ਪੀ. ਡੀ. ਵਿਚ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ ਅਤੇ ਡਾਕਟਰ ਸਾਹਿਬ ਡਿਊਟੀ ਕਰਨ ਦੀ ਬਜਾਏ ਸਰਕਾਰੀ ਸੀਟ ਤੋਂ ਗਾਇਬ ਹੋ ਜਾਂਦੇ ਹਨ। ਇੱਥੇ ਹੀ ਬੱਸ ਨਹੀਂ ਓ. ਪੀ. ਡੀ. ਵਿਚ ਮੌਜੂਦ ਦੋ ਡਾਕਟਰ ਤਾਂ ਅਜਿਹੇ ਵੇਖੇ ਗਏ ਜੋ ਕਿ ਮੋਬਾਈਲ ਵਿਚ ਇੰਨੇ ਰੁਝੇ ਹੋਏ ਸਨ ਕਿ ਉਨ੍ਹਾਂ ਨੂੰ ਆਸ-ਪਾਸ ਦਾ ਕੋਈ ਵੀ ਪਤਾ ਨਹੀਂ ਸੀ। ਜਗ ਬਾਣੀ ਦੀ ਟੀਮ ਵੱਲੋਂ ਕੀਤੇ ਗਏ ਸ਼ਨੀਵਾਰ ਨੂੰ ਸਟਿੰਗ ਆਪ੍ਰੇਸ਼ਨ ਦੌਰਾਨ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੇਵਾਵਾਂ ਚੁਸਤ ਦਰੁਸਤ ਰੱਖਣ ਦਾ ਦਾਅਵਾ ਕੀਤਾ ਜਾਂਦਾ ਹੈ। ਨਾਲ ਹੀ ਸਰਕਾਰ ਵੱਲੋਂ ਡਿਊਟੀ ਦੇ ਪਬੰਦ ਰਹਿਣ ਦਾ ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਪਾਠ ਪੜ੍ਹਾਇਆ ਜਾਂਦਾ ਹੈ। ਜਗ ਬਾਣੀ ਦੀ ਟੀਮ ਨੇ ਸ਼ਨੀਵਾਰ ਨੂੰ ਜਦੋਂ ਤਕਰੀਬਨ ਦੁਪਿਹਰ ਸਵਾ 1 ਦੇ ਕਰੀਬ ਸਿਵਲ ਹਸਪਤਾਲ ਦੀ ਓ. ਪੀ. ਡੀ. ਦਾ ਨਿਰੀਖਣ ਕੀਤਾ ਤਾਂ ਦੇਖਿਆ ਗਿਆ ਕਿ ਵਧੇਰੇ ਕਮਰਿਆਂ ਵਿਚ ਸਰਕਾਰੀ ਡਾਕਟਰਾਂ ਦੀ ਕੁਰਸੀਆਂ ਖਾਲੀ ਪਈਆਂ ਸਨ ਅਤੇ ਮਰੀਜ਼ ਬਾਹਰ ਬੈਠੇ ਹੋਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਇਥੋਂ ਤੱਕ ਕਿ ਕਈ ਡਾਕਟਰਾਂ ਦੇ ਕਮਰਿਆਂ ਵਿਚ ਮਰੀਜ਼ ਬੈਠੇ ਸਨ ਅਤੇ ਡਾਕਟਰ ਸਾਹਿਬ ਖੁਦ ਕੁਰਸੀ ’ਤੇ ਬਿਰਾਜਮਾਨ ਨਹੀਂ ਸਨ। ਇਸ ਦੇ ਨਾਲ ਹੀ ਦੋ ਕਮਰੇ ਅਜਿਹੇ ਸਨ, ਜਿਨ੍ਹਾਂ ਵਿਚ ਡਾਕਟਰ ਬੈਠੇ ਸਨ ਪਰ ਉਹ ਮੋਬਾਈਲ ਵਿਚ ਇੰਨੇ ਰੁਝੇ ਹੋਏ ਸਨ ਕਿ ਉਨ੍ਹਾਂ ਨੂੰ ਦੇ ਆਲੇ-ਦੁਆਲੇ ਕੁਝ ਵੀ ਪਤਾ ਨਹੀਂ। ਕਈ ਮਰੀਜ਼ਾਂ ਨੇ ਇਸ ਦੌਰਾਨ ਆਪਣਾ ਨਾਂ ਗੁਪਤ ਰੱਕਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਸਿਹਤ ਸੇਵਾਵਾਂ ਲੈਣ ਲਈ ਆਏ ਹਨ ਪਰ ਡਾਕਟਰ ਸਾਹਿਬ ਦੀ ਉਡੀਕ ਕਰ ਰਹੇ ਹਨ। ਉਹ ਕੁਰਸੀ ’ਤੇ ਬੈਠੇ ਨਹੀਂ ਹਨ। ਹੁਣ ਉਨ੍ਹਾਂ ਨੂੰ ਆਪਣੀ ਤਕਲੀਫ ਨਾਲ ਦੋ ਦਿਨ ਹੋਰ ਜੂਝਣਾ ਪਵੇਗਾ। ਕਿਉਂਕਿ ਐਤਵਾਰ ਅਤੇ ਜਨਮ ਅਸ਼ਟਮੀ ਦੀ ਸਰਕਾਰੀ ਛੁੱਟੀ ਹੋਣ ਤੋਂ ਬਾਅਦ ਹੀ ਮੰਗਲਵਾਰ ਨੂੰ ਸਰਕਾਰੀ ਹਸਪਤਾਲ ਖੁੱਲ੍ਹਣੇ ਹਨ। ਕਈ ਮਰੀਜ਼ ਤਾਂ ਅਜਿਹੇ ਵੀ ਸਨ, ਜਿਨ੍ਹਾਂ ਦੱਸਿਆ ਕਿ ਡਾਕਟਰ ਨੂੰ ਲੱਭਣ ਲਈ ਉਹ ਸਾਰੇ ਹਸਪਤਾਲ ਵਿਚ ਚੱਕਰ ਲਗਾ ਆਏ ਹਨ ਪਰ ਡਾਕਟਰ ਉਨ੍ਹਾਂ ਨੂੰ ਨਜ਼ਰ ਨਹੀਂ ਆਏ ਹਨ।
ਉਧਰ ਦੂਸਰੇ ਪਾਸੇ ਹਸਪਤਾਲ ਦਾ ਕੁਝ ਸਟਾਫ ਵੀ ਤਕਰੀਬਨ ਡੇਢ ਵਜੇ ਦੇ ਕਰੀਬ ਹਸਪਤਾਲ ਵਿੱਚੋਂ ਹੌਲੀ ਹੌਲੀ ਆਪਣੇ ਘਰਾਂ ਨੂੰ ਜਾਣ ਲਈ ਖਿਸਕਣ ਲੱਗ ਪਿਆ ਸੀ। ਇਕ ਮੁਲਾਜ਼ਮ ਤਾਂ ਅਜਿਹਾ ਹੈ ਜੋ ਆਪਣੇ-ਆਪ ਨੂੰ ਡਾਕਟਰਾਂ ਤੋਂ ਵੀ ਉੱਤੇ ‘ਵੱਡਾ ਅਫਸਰ’ ਸਮਝਦਾ ਹੈ। ਉਸ ਨੂੰ ਵੀ ਹੌਲੀ ਹੌਲੀ ਹਸਪਤਾਲ ਤੋਂ ਬਾਹਰ ਜਾਂਦੇ ਹੋਏ ਦੇਖਿਆ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਸਪਤਾਲ ਦੇ ਇੰਚਾਰਜ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਸਵਰਨਜੀਤ ਧਵਨ ਵਿਦੇਸ਼ ਛੁੱਟੀ ’ਤੇ ਹੋਣ ਕਾਰਨ ਉਨ੍ਹਾਂ ਦਾ ਕਾਰਜਕਾਰੀ ਕੰਮਕਾਜ ਦੇਖਣ ਲਈ ਡਾਕਟਰ ਪ੍ਰੀਤ ਵਿਨ ਨੂੰ ਚਾਰਜ ਸੌਂਪਿਆ ਗਿਆ ਹੈ ਪਰ ਉਕਤ ਹਾਲਾਤ ਦੇਖ ਕੇ ਲਗਦਾ ਹੈ ਕਿ ਕਾਰਜਕਾਰੀ ਅਧਿਕਾਰੀ ਕੋਲ ਹਸਪਤਾਲ ਦਾ ਕੰਮ ਕਾਜ ਸੰਭਾਲਿਆ ਨਹੀਂ ਜਾ ਰਿਹਾ। ਇਹ ਸਬੰਧ ਵਿਚ ਜਦੋਂ ਡਾਕਟਰ ਪ੍ਰੀਤਵਿਨ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਆਪਣਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਇਹ ਵੀ ਪੜ੍ਹੋ- ਨਸ਼ੇ ਨੇ ਮਾੜਾ ਕੀਤਾ ਜਵਾਨੀ ਦਾ ਹਾਲ, ਸੜਕਾਂ 'ਤੇ ਝੂੰਮਦਾ ਨਜ਼ਰ ਆਇਆ ਨੌਜਵਾਨ
ਦੂਸਰੇ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਰਸ਼ਮੀ ਨੇ ਅਜੇ ਤੱਕ ਨਹੀਂ ਸੰਭਾਲਿਆ ਅਹੁਦਾ
ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਦੋ ਸੀਨੀਅਰ ਮੈਡੀਕਲ ਅਧਿਕਾਰੀ ਕੰਮਕਾਜ ਦੇਖਣ ਲਈ ਲਗਾਏ ਗਏ ਹਨ। ਡਾਕਟਰ ਸਵਰਨਜੀਤ ਧਵਨ ਵਿਦੇਸ਼ ਗਏ ਹੋਏ ਹਨ ਜਿਸ ਕਾਰਨ ਉਹ ਛੁੱਟੀ ’ਤੇ ਹਨ। ਦੂਸਰੇ ਪਾਸੇ ਉਕਤ ਦੂਸਰੇ ਅਹੁਦੇ ’ਤੇ ਤਾਇਨਾਤ ਡਾਕਟਰ ਮਦਨ ਮੋਹਨ ਦੀ ਸੇਵਾ ਮੁਕਤੀ ਤੋਂ ਬਾਅਦ ਕੁਝ ਦਿਨ ਅਹੁਦਾ ਖਾਲੀ ਰਿਹਾ। ਉਸ ਤੋਂ ਬਾਅਦ ਵਿਭਾਗ ਵੱਲੋਂ ਡਾਕਟਰ ਰਸ਼ਮੀ ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਪਰ ਅਜੇ ਤੱਕ ਡਾਕਟਰ ਰਸ਼ਮੀ ਵੱਲੋਂ ਅਹੁਦਾ ਨਹੀਂ ਸੰਭਾਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਤੱਕ ਡਾਕਟਰ ਰਸ਼ਮੀ ਵੱਲੋਂ ਅਹੁਦਾ ਸੰਭਾਲਿਆ ਜਾਵੇਗਾ। ਇਸ ਸਬੰਧ ਵਿਚ ਜਦੋਂ ਡਾਕਟਰ ਰਸ਼ਮੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ।
ਇਹ ਵੀ ਪੜ੍ਹੋ- ਪਤੰਗ ਉਡਾਉਂਦੇ ਫੜੇ ਜਾਣ 'ਤੇ 5 ਸਾਲ ਦੀ ਕੈਦ ਤੇ ਲੱਗੇਗਾ 20 ਲੱਖ ਦਾ ਜੁਰਮਾਨਾ
ਡਾਕਟਰ ਧਵਨ ਦੇ ਛੁੱਟੀ ’ਤੇ ਜਾਣ ਕਾਰਨ ਵਿਗੜਿਆ ਸਿਸਟਮ
ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਇੰਚਾਰਜ ਡਾਕਟਰ ਸਵਰਨਜੀਤ ਧਵਨ ਇਕ ਮਿਹਨਤੀ ਅਤੇ ਕੁਸ਼ਲ ਪ੍ਰਸ਼ਾਸਕ ਦੇ ਨਾਲ-ਨਾਲ ਯੋਗ ਅਧਿਕਾਰੀ ਹਨ। ਉਨ੍ਹਾਂ ਕੋਲ ਵੱਖ-ਵੱਖ ਵਿਭਾਗ ਦੇ ਅਹੁਦਿਆਂ ’ਤੇ ਕੰਮ ਕਰਨ ਦਾ ਚੰਗਾ ਤਜ਼ਰਬਾ ਹੈ। ਜਦੋਂ ਦਾ ਡਾਕਟਰ ਧਵਨ ਵੱਲੋਂ ਜ਼ਿਲਾ ਪੱਧਰੀ ਸਿਵਲ ਹਸਪਤਾਲ ਦਾ ਚਾਰਜ ਸੰਭਾਲਿਆ ਗਿਆ ਹੈ। ਉਦੋਂ ਤੋਂ ਹੀ ਸਿਹਤ ਸੇਵਾਵਾਂ ਵਿਚ ਸੁਧਾਰ ਹੋਇਆ ਸੀ। ਨਾਲ ਹੀ ਡਾਕਟਰ ਅਤੇ ਮੁਲਾਜ਼ਮ ਵੀ ਸਮੇਂ ਦੇ ਪਾਬੰਦ ਹੋ ਗਏ ਸਨ ਪਰ ਉਨ੍ਹਾਂ ਦੇ ਵਿਦੇਸ਼ ਛੁੱਟੀ ਜਾਣ ਕਾਰਨ ਸਿਸਟਮ ਵਿਗੜ ਗਿਆ ਹੈ। ਕੁਝ ਡਾਕਟਰ ਅਤੇ ਮੁਲਾਜ਼ਮ ਆਪਣੀ ਮਰਜ਼ੀ ਅਨੁਸਾਰ ਕੰਮ ’ਤੇ ਆ ਰਹੇ ਹਨ ਅਤੇ ਕਈ ਤਾਂ ਅਜਿਹੇ ਹਨ ਹਾਜ਼ਰੀ ਦਫਤਰ ਵਿਚ ਲਗਾ ਕੇ ਉਹ ਆਪਣੇ ਕੰਮ ਕਰਨ ਦੇ ਲਈ ਇਧਰ ਉਧਰ ਚਲੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PTU ਕੈਂਪਸ ਦੋਦਵਾਂ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਮੰਤਰੀ ਕਟਾਰੂਚੱਕ ਨੂੰ ਸੌਂਪਿਆ ਮੰਗ-ਪੱਤਰ
NEXT STORY