ਦੀਨਾਨਗਰ (ਹਰਜਿੰਦਰ ਸਿੰਘ ਗੌਰਾਇਆ)- ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਬੀਤੀ ਰਾਤ ਵੀ ਬੀਓਪੀ ਚੌਂਤਰਾ ਦੀ ਭਾਰਤੀ ਸੀਮਾ ’ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫ਼ਾਇਰਿੰਗ ਕਰਕੇ ਵਾਪਸ ਭੇਜਿਆ।
ਇਹ ਵੀ ਪੜ੍ਹੋ- ਸ਼ਰਮਨਾਕ! ਭੂਆ ਆਸ਼ਕ ਨਾਲ ਮਨਾਉਂਦੀ ਰਹੀ ਰੰਗਰਲੀਆਂ, ਸਾਹਮਣੇ ਨਾਬਾਲਗ ਭਤੀਜੀ ਦੀ ਲੁੱਟੀ ਗਈ ਪੱਤ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ਼ ਦੀ ਚੌਂਤਰਾ 58 ਬਟਾਲੀਅਨ ਚੌਂਕੀ ਦੇ ਜਵਾਨਾਂ ਨੇ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਡਰੋਨਾਂ ’ਤੇ ਗੋਲੀਬਾਰੀ ਕੀਤੀ ਅਤੇ ਵਾਪਸ ਭੇਜ ਦਿੱਤਾ। ਬੀ.ਐੱਸ.ਐੱਫ਼ ਅਧਿਕਾਰੀਆਂ ਅਨੁਸਾਰ ਜਵਾਨਾਂ ਨੇ ਕਰੀਬ 19:30 ਵਜੇ ਡਰੋਨ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਉਨ੍ਹਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਫਿਰ ਜਵਾਨਾਂ ਨੇ 3 ਰਾਊਂਡ ਫ਼ਾਇਰ ਕੀਤੇ । ਜਾਣਕਾਰੀ ਮੁਤਾਬਕ ਜਵਾਨਾਂ ਵੱਲੋਂ 1 ਰੌਸ਼ਨੀ ਵਾਲਾ ਗੋਲਾ ਵੀ ਦਾਗਿਆ ਗਿਆ ਜੋ ਕਿ ਕੁੱਲ 3 ਰਾਊਂਡ ਫਾਇਰ ਕਰਨ ਉਪਰੰਤ ਡਰੋਨ ਆਖ਼ਰਕਾਰ ਪਾਕਿਸਤਾਨ ਵੱਲ ਪਰਤ ਗਿਆ।
ਇਹ ਵੀ ਪੜ੍ਹੋ- ਸਰਹੱਦ ਪਾਰ ਹਿੰਦੂ ਕੁੜੀ ਨਾਲ ਦਰਿੰਦਗੀ, ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਕਤਲ
ਦੱਸ ਦੇਈਏ ਕਿ ਪਾਕਿਸਤਾਨੀ ਸਮੱਗਲਰ ਹੁਣ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਡਰੋਨ ਦਾ ਸਹਾਰਾ ਲੈ ਰਹੇ ਹਨ। ਪਾਕਿਸਤਾਨੀ ਵੱਲੋਂ ਡਰੋਨ ਦੀਆਂ ਨਾਪਾਕ ਹਰਕਤ ਨਿੱਤ ਦਿਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਇਨ੍ਹਾਂ ’ਤੇ ਹਰ ਸਮੇਂ ਤਿੱਖੀ ਨਜ਼ਰ ਰੱਖੀ ਹੋਈ ਹੈ। ਭਾਰਤੀ ਸਰਹੱਦ 'ਤੇ ਆਉਣ ਵਾਲੇ ਡਰੋਨਾਂ ਨੂੰ ਗੋਲੀ ਮਾਰ ਕਈ ਵਾਰ ਹੇਠਾਂ ਸੁੱਟਿਆ ਜਾਂਦਾ ਹੈ ਤੇ ਕਈ ਵਾਰ ਵਾਪਸ ਭੱਜਣ 'ਤੇ ਮਜ਼ਬੂਰ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਡੀਐੱਸਪੀ ਰਾਜਬੀਰ ਸਿੰਘ, ਥਾਣਾ ਮੁਖੀ ਦੌਰਾਗਲਾ ਜਤਿੰਦਰ ਪਾਲ ਸਿੰਘ ਵੱਲੋਂ ਭਾਰੀ ਫ਼ੋਰਸ ਨਾਲ ਪਹੁੰਚੇ ਕੇ ਬੀਐੱਸਐੱਫ਼ ਅਤੇ ਪੁਲਸ ਵੱਲੋਂ ਇਲਾਕੇ ਅੰਦਰ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਅਮਰਪ੍ਰੀਤ ਸਿੰਘ ਨੇ ਖ਼ਾਲਸਾ ਏਡ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀ ਰਾਜਨੀਤੀ ਦੀ ਸੈਂਟਰ ਸਟੇਜ 'ਤੇ ਪਹੁੰਚਿਆ 'SYL' ਦਾ ਮੁੱਦਾ, ਹੋਰ ਮੁੱਦੇ ਹੋਏ ਨਜ਼ਰਅੰਦਾਜ਼
NEXT STORY