ਅੰਮ੍ਰਿਤਸਰ, (ਵਡ਼ੈਚ)- ਪਹਿਲੀ ਪਾਤਸ਼ਾਹੀ ਜੀ ਦੇ ਪਵਿੱਤਰ ਗੁਰਪੁਰਬ ਸਬੰਧੀ ਸ਼ਹਿਰ ਦੇ ਬਾਜ਼ਾਰਾਂ ’ਚੋਂ ਅਲੌਕਿਕ ਨਗਰ ਕੀਰਤਨ ਕੱਢਦਿਆਂ ਗੁਰੂ ਮਹਿਮਾ ਦਾ ਜਾਪ ਕੀਤਾ ਗਿਆ ਪਰ ਦੂਸਰੇ ਪਾਸੇ ਨਗਰ ਨਿਗਮ ਦੀ ਮਾਡ਼ੀ ਕਾਰਗੁਜ਼ਾਰੀ ਕਾਰਨ ਨਗਰ ਕੀਰਤਨ ਤੋਂ ਪਹਿਲਾਂ ਆਸ-ਪਾਸ ਦੇ ਇਲਾਕਿਆਂ ’ਚੋਂ ਪੂਰੀ ਤਰ੍ਹਾਂ ਗੰਦਗੀ ਨੂੰ ਨਹੀਂ ਉਠਾਇਆ ਗਿਆ।
®ਗੁਰਪੁਰਬ ਦੌਰਾਨ ਸੰਗਤਾਂ ਦੇ ਭਾਰੀ ਉਤਸ਼ਾਹ ਤੇ ਧਾਰਮਿਕ ਭਾਵਨਾਵਾਂ ਨੂੰ ਧਿਆਨ ’ਚ ਰੱਖਦਿਆਂ ਸ਼ਹਿਰ ਦੇ ਅੰਦਰੂਨੀ ਹਿੱਸਿਆ ’ਚੋਂ ਰਾਤ ਦੇ ਸਮੇਂ ਜਾਂ ਤਡ਼ਕਸਾਰ ਗੰਦਗੀ ਨੂੰ ਉਠਾਉਣਾ ਜ਼ਰੂਰੀ ਸੀ ਪਰ ਵਿਭਾਗ ਵੱਲੋਂ ਇਸ ਪਾਸੇ ਖਾਸ ਧਿਆਨ ਨਹੀਂ ਦਿੱਤਾ ਗਿਆ। ਸਡ਼ਕਾਂ ’ਤੇ ਫੈਲੀ ਗੰਦਗੀ ਕਰ ਕੇ ਪਵਿੱਤਰ ਦਿਹਾਡ਼ੇ ’ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ’ਤੇ ਮਾਡ਼ਾ ਪ੍ਰਭਾਵ ਪਿਆ।
ਨੀਲੇ ਕਾਰਡ ਹੋਲਡਰ ਪਰਿਵਾਰਾਂ ਨੇ ਕਣਕ ਨਾ ਮਿਲਣ ’ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY