ਹਰੀਕੇ ਪੱਤਣ (ਲਵਲੀ ਕੁਮਾਰ)-ਹਰੀਕੇ ਨੈਸ਼ਨਲ ਹਾਈਵੇ ਬਠਿੰਡਾ-ਅੰਮ੍ਰਿਤਸਰ ਰਾਸ਼ਟਰੀ ਮਾਰਗ 54 ’ਤੇ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਬਣਾਏ ਗਏ ਡਿਵਾਈਡਰ ਨੂੰ ਤੋੜ ਕੇ ਜਿਸ ਤਰ੍ਹਾਂ ਨਾਲ ਲੋਕਾਂ ਵਲੋਂ ਆਪਣੀ ਮਰਜ਼ੀ ਦੇ ਨਾਲ ਸ਼ਾਟਕੱਟ ਰਸਤੇ ਬਣਾਏ ਹੋਏ ਹਨ, ਉਹ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ, ਇਸ ਹਾਈਵੇ ਤੋਂ ਹਰ ਰੋਜ਼ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀ ਲੰਘਦੇ ਹਨ, ਕਿਸੇ ਵੀ ਅਧਿਕਾਰੀ ਵਲੋਂ ਇਨ੍ਹਾਂ ਰਸਤਿਆਂ ਨੂੰ ਬੰਦ ਕਰਨ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂ ਰਿਹਾ। ਜਿਸ ਕਾਰਨ ਹਰ ਸਾਲ ਇਸ ਲੋਕ ਇਨ੍ਹਾਂ ਸ਼ਾਟਕੱਟ ਰਸਤਿਆਂ ਰਾਹੀਂ ਲੰਘਦੇ ਸਮੇਂ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਆਪਣੀ ਕੀਮਤੀ ਜਾਨਾਂ ਤੋਂ ਹੱਥ ਧੋਹ ਬੈਠਦੇ ਹਨ। ਕਸਬਾ ਹਰੀਕੇ ਪੱਤਣ ਦੇ ਨਵੇਂ ਬਣੇ ਬਾਈਪਾਸ ਪੁੱਲ ਤੋਂ ਲੈ ਕੇ ਖਾਰੇਵਾਲੇ ਪੁੱਲ ਤੱਕ ਕਈ ਅਜਿਹੇ ਵੱਡੇ ਕੱਟ ਡਿਵਾਈਡਰਾਂ ਨੂੰ ਤੋੜ ਕੇ ਬਣਾਏ ਗਏ ਹਨ, ਜੋ ਕਿ ਹਰ ਰੋਜ਼ ਕਈ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜਬਰ-ਜ਼ਿਨਾਹ
ਕੀ ਕਹਿੰਦੇ ਹਨ ਸਮਾਜ ਸੇਵੀ ਆਗੂ ਬਾਬਾ ਸੋਨੂੰ ਸ਼ਾਹ ਹਰੀਕੇ
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਇਸ ਸਬੰਧੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੂੰ ਪੱਤਰ ਲਿਖ ਕੇ ਇਹ ਨਾਜਾਇਜ਼ ਰਸਤਿਆਂ ਨੂੰ ਬੰਦ ਕਰਨ ਨੂੰ ਕਿਹਾ ਜਾਵੇਗਾ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਜੇਕਰ ਵੇਖਿਆ ਜਾਵੇ ਤਾਂ ਇਸ ਨੈਸ਼ਨਲ ਹਾਈਵੇ ’ਤੇ ਪੱਟੀ-ਪ੍ਰਿੰਗੜੀ ਵਾਲੀ ਮੁੱਖ ਸੜਕਾਂ ਜੋ ਕਸਬਾ ਹਰੀਕੇ ਨੂੰ ਦਰਜਨਾਂ ਪਿੰਡਾਂ ਨੂੰ ਜੋੜਦੀ ਹੈ। ਇਸ ਹਾਈਵੇ ਪਾਸ ਕਰਨ ਸਮੇਂ ਲੋਕ ਸ਼ਾਟਕੱਟ ਰਸਤਿਆਂ ਨੂੰ ਪਹਿਲ ਦਿੰਦੇ ਹਨ, ਜਿਵੇਂ ਸਕੂਲ, ਹੋਟਲ, ਹਸਪਤਾਲ ਸ਼ੋਅ ਰੂਮ ਅਜਿਹੇ ਹਨ, ਜਿੱਥੇ ਲੋਕ ਆਉਣ ਜਾਣ ਲਈ ਇਨ੍ਹਾਂ ਸ਼ਾਟਕੱਟ ਰਸਤਿਆਂ ਨੂੰ ਮੋਟਰਸਾਈਕਲਾਂ ਰਾਹੀਂ ਪਹਿਲ ਦਿੰਦੇ ਹਨ। ਮੁੱਖ ਰਸਤਾ ਪੱਟੀ-ਪ੍ਰਿੰਗੜੀ, ਹਰੀਕੇ ਨੂੰ ਇਹ ਰਸਤਾ ਲੱਗਦਾ ਹੈ। ਜੇਕਰ ਕਿਸੇ ਹਸਪਤਾਲ, ਸਕੂਲ, ਹੋਟਲ ਜਾਂ ਪਿੰਡਾਂ ਦੇ ਲੋਕਾਂ ਨੂੰ ਘਰੇਲੂ ਸਾਮਾਨ ਲੈਣ ਲਈ ਜਾਣਾ ਹੋਵੇ ਤਾਂ ਉਸ ਨੂੰ 2 ਕਿਲੋਮੀਟਰ ਅੰਡਰਬ੍ਰਿਜ਼ ਤੋਂ ਘੁੰਮ ਕੇ ਸਿੱਧੇ ਰਾਹ ਜਾਣਾ ਪੈਂਦਾ ਹੈ, ਜਿਸ ਕਾਰਨ ਲੋਕ ਇਨ੍ਹਾਂ ਸਫ਼ਰ ਤੈਅ ਕਰਨ ਦੀ ਬਿਜਾਏ ਸ਼ਾਟਕੱਟ ਰਸਤੇ ਨੂੰ ਪਹਿਲ ਦੇ ਰਹੇ ਹਨ ਜੋ ਕਿ ਕਈ ਵਾਰ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ। ਉਹ ਸ਼ਾਟਕੱਟ ਰਸਤਿਆਂ ਵੱਲ ਦੀ ਨਾ ਜਾਣ ,ਜ਼ਿਲਾ ਪ੍ਰਸ਼ਾਸਨ ਇਸ ਕੱਟ ਰਸਤਿਆਂ ਨੂੰ ਤੁਰੰਤ ਮਜ਼ਬੂਤ ਕਰਕੇ ਬੰਦ ਕੀਤਾ ਜਾਵੇ ।
ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ
ਕੀ ਕਹਿੰਦੇ ਜੋਨ ਪ੍ਰਧਾਨ ਪ੍ਰਗਟ ਸਿੰਘ ਚੰਬਾ ਕਲਾਂ
ਉਨ੍ਹਾਂ ਦਾ ਕਹਿਣਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਇਸ ਮੁੱਖ ਸੜਕਾਂ ਉੱਪਰ ਪਏ ਕੱਟਾਂ ਵੱਲ ਧਿਆਨ ਦੇਣਾ ਹੋਵੇਗਾ ਕਿਉਂਕਿ ਇਸ ਰਸਤੇ ਰਾਹੀਂ ਪਹਿਲਾਂ ਵੀ ਲੋਕ ਕਈ ਜਾਨਾਂ ਗੁਵਾਅ ਬੈਠੇ ਹਨ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਂ ਦਾ ਇਕੋ-ਇਕ ਸਹਾਰਾ ਸੀ ਗੁਰਜੰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਜਿਸਟਰੀ ਦਫ਼ਤਰ ਤੇ ਤਹਿਸੀਲਾਂ ’ਚ ਜਾਅਲੀ ਦਸਤਾਵੇਜ਼ ਬਣਾਉਣ ਵਾਲਾ ਗੈਂਗ ਸਰਗਰਮ, ਪੜ੍ਹੋ ਪੂਰੀ ਖ਼ਬਰ
NEXT STORY