ਵੈੱਬ ਡੈਸਕ : ਫਿਲਮ 'ਪੁਸ਼ਪਾ 2' ਦੇ ਨਿਰਮਾਤਾ ਮਿਥਰੀ ਮੂਵੀ ਮੇਕਰਸ ਨੇ 4 ਦਸੰਬਰ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ 'ਚ ਮਚੀ ਭਾਜੜ 'ਚ ਜਾਨ ਗੁਆਉਣ ਵਾਲੀ ਰੇਵਤੀ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ 'ਚ ਰੇਵਤੀ ਦੀ ਮੌਤ ਹੋ ਗਈ ਸੀ, ਜਦਕਿ ਉਸ ਦਾ ਅੱਠ ਸਾਲਾ ਬੇਟਾ ਸ਼੍ਰੀ ਤੇਜ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ, ਜੋ ਇਸ ਸਮੇਂ ਸ਼ਹਿਰ ਦੇ ਇਕ ਨਿੱਜੀ ਸੁਪਰ-ਸਪੈਸ਼ਲਿਟੀ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਇੱਕ ਵੀਡੀਓ ਵਿੱਚ, ਨਿਰਮਾਤਾ ਨਵੀਨ ਯੇਰਨੇਨ ਨੂੰ ਸੰਧਿਆ ਥੀਏਟਰ ਭਾਜੜ ਪੀੜਤ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਚੈੱਕ ਸੌਂਪਦੇ ਹੋਏ ਦਿਖਾਇਆ ਗਿਆ ਹੈ। ਇਸ ਮੌਕੇ 'ਤੇ ਨਿਰਮਾਤਾ ਨਵੀਨ ਯੇਰਨੇਨੀ ਨੇ ਮੰਤਰੀ ਕੋਮਤੀ ਰੈੱਡੀ ਦੇ ਨਾਲ ਕੇਆਈਐੱਮਐੱਸ ਹਸਪਤਾਲ ਵਿੱਚ ਇਲਾਜ ਅਧੀਨ ਸ਼੍ਰੀ ਤੇਜ ਨਾਲ ਮੁਲਾਕਾਤ ਕੀਤੀ ਅਤੇ ਰੇਵਤੀ ਦੇ ਪਤੀ ਭਾਸਕਰ ਨੂੰ ਚੈੱਕ ਸੌਂਪਿਆ।
ਸੁਪਰਸਟਾਰ ਅੱਲੂ ਅਰਜੁਨ ਨੇ ਵੀ ਮਦਦ ਕੀਤੀ
ਅੱਲੂ ਅਰਜੁਨ ਨੇ ਸ੍ਰੀ ਤੇਜ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਨਿਰਦੇਸ਼ਕ ਸੁਕੋਮਰ ਅਤੇ ਉਨ੍ਹਾਂ ਦੀ ਪਤਨੀ ਤਬਿਥਾ ਨੇ 5 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਨਿਰਮਾਤਾ ਅੱਲੂ ਅਰਾਵਿੰਦ ਅਤੇ ਬੰਨੀ ਵਾਸੁਲੂ ਨੇ ਵੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਅੱਲੂ ਅਰਜੁਨ ਨੂੰ ਮਿਲੀ ਅੰਤਰਿਮ ਜ਼ਮਾਨਤ
ਇਸ ਘਟਨਾ ਤੋਂ ਬਾਅਦ ਅੱਲੂ ਅਰਜੁਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਸ ਨੂੰ ਉਸੇ ਦਿਨ ਤੇਲੰਗਾਨਾ ਹਾਈ ਕੋਰਟ ਤੋਂ ਚਾਰ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਮਿਲ ਗਈ ਸੀ। ਅਭਿਨੇਤਾ, ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਕਾਂ ਦੇ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
18 ਵਾਰ ਦੇ National Film Award ਜੇਤੂ ਨਿਰਦੇਸ਼ਕ ਦਾ ਹੋਇਆ ਦਿਹਾਂਤ, ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ
NEXT STORY