ਬਟਾਲਾ/ਅੱਚਲ ਸਾਹਿਬ (ਬੇਰੀ, ਗੋਰਾ ਚਾਹਲ) : ਪਿੰਡ ਚਾਹਲ ਖੁਰਦ ’ਚ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਸਬੰਧੀ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਮ੍ਰਿਤਕ ਅਰਜੁਨ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਚਾਹਲ ਖੁਰਦ ਦੇ ਭਰਾ ਜਸਪਿੰਦਰ ਸਿੰਘ ਨੇ ਦੱਸਿਆ ਕਿ ਉਹ ਮਿਸਤਰੀ ਦਾ ਕੰਮ ਕਰਦਾ ਹੈ। ਉਸ ਦੇ ਛੋਟੇ ਭਰਾ ਅਰਜੁਨ ਸਿੰਘ ਨੇ ਵਿਦੇਸ਼ ਇੰਗਲੈਂਡ ਜਾਣ ਲਈ ਇਕ ਅਣਪਛਾਤੇ ਏਜੰਟ ਨਾਲ ਮੋਬਾਇਲ ਫੋਨ ’ਤੇ ਗੱਲਬਾਤ ਕੀਤੀ ਅਤੇ ਉਕਤ ਏਜੰਟ ਨੂੰ 5 ਲੱਖ ਰੁਪਏ ਰਿਸ਼ਤੇਦਾਰਾਂ ਤੋਂ ਇਕੱਠੇ ਕਰ ਕੇ ਦਿੱਤੇ। ਉਕਤ ਏਜੰਟ ਨੇ ਉਸ ਦੇ ਭਰਾ ਨੂੰ ਕਿਹਾ ਕਿ ਉਹ 31 ਜਨਵਰੀ ਨੂੰ ਉਸ ਨੂੰ ਲੈਣ ਲਈ ਪਿੰਡ ਆਵੇਗਾ ਅਤੇ ਬਾਅਦ ਵਿਚ ਉਸ ਨੂੰ ਵਿਦੇਸ਼ ਭੇਜ ਦੇਵੇਗਾ।
ਇਹ ਵੀ ਪੜ੍ਹੋ- 1984 ਦੇ ਫ਼ੌਜੀ ਹਮਲੇ ਸਬੰਧੀ ਯਾਦਗਾਰ ਨੂੰ ਪਲਸਤਰ ਕਰਨ ਦੀਆਂ ਅਫਵਾਹਾਂ 'ਤੇ SGPC ਨੇ ਦਿੱਤਾ ਸਪੱਸ਼ਟੀਕਰਨ
ਉਸ ਨੇ ਦੱਸਿਆ ਕਿ ਉਕਤ ਏਜੰਟ ਨੇ ਉਸਦੇ ਭਰਾ ਨੂੰ 31 ਜਨਵਰੀ ਨੂੰ ਦੁਪਹਿਰ 1:30 ਵਜੇ ਆ ਕੇ ਆਪਣੇ ਨਾਲ ਲੈ ਜਾਣ ਲਈ ਕਿਹਾ ਸੀ ਪਰ ਕਾਫ਼ੀ ਦੇਰ ਬਾਅਦ ਜਦੋਂ ਭਰਾ ਨੇ ਉਕਤ ਏਜੰਟ ਨੂੰ ਫੋਨ ਕੀਤਾ ਤਾਂ ਫੋਨ ਬੰਦ ਆਇਆ। ਇਸ ਤੋਂ ਬਾਅਦ ਭਰਾ ਨਾਮੋਸ਼ੀ ਦੇ ਆਲਮ ’ਚ ਆ ਗਿਆ ਅਤੇ ਘਰੋਂ ਬਾਹਰ ਚੱਲਾ ਗਿਆ।
ਇਹ ਵੀ ਪੜ੍ਹੋ- ਤਰਨਤਾਰਨ ਤੋਂ ਵੱਡੀ ਖ਼ਬਰ, ਮੁੰਡੇ ਨੇ ਤਾਏ ਤੇ ਚਚੇਰੇ ਭਰਾ 'ਤੇ ਚਲਾਈਆਂ ਗੋਲ਼ੀਆਂ, ਮਾਮਲਾ ਦਰਜ
ਉਸ ਨੇ ਦੱਸਿਆ ਕਿ ਜਦੋਂ ਉਹ ਘਰ ਦੇ ਬਾਹਰ ਪਸ਼ੂਆਂ ਦੀ ਹਵੇਲੀ ’ਚ ਗਿਆ ਤਾਂ ਦੇਖਿਆ ਕਿ ਉਸ ਦੇ ਭਰਾ ਨੇ ਉਕਤ ਏਜੰਟ ਤੋਂ ਦੁਖੀ ਹੋ ਕੇ ਉਸ ਦੇ ਭਰਾ ਨੇ ਖੁਦਕੁਸ਼ੀ ਕੀਤੀ ਹੈ। ਇਸ ਸਬੰਧੀ ਐੱਸ. ਆਈ. ਕੈਲਾਸ ਚੰਦਰ ਨੇ ਦੱਸਿਆ ਕਿ ਪੁਸਲ ਨੇ ਜਸਪਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਸਾਲ ਪਹਿਲਾਂ ਹੋਇਆ ਸੀ ਵਿਆਹ
NEXT STORY