ਬਟਾਲਾ (ਸਾਹਿਲ)- ਦਿਨ-ਦਿਹਾੜੇ ਬਟਾਲਾ ਦੇ ਸੁੰਦਰ ਨਗਰ ਮੁਹੱਲੇ ਵਿਚ ਚੋਰਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਚੋਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਵਾਸੀ ਪਿੰਡ ਹਸਨਪੁਰਾ, ਹਾਲ ਵਾਸੀ ਸੁੰਦਰ ਨਗਰ ਬਟਾਲਾ ਨੇ ਦੱਸਿਆ ਕਿ ਉਹ ਕਰੀਬ 10 ਦਿਨ ਪਹਿਲਾਂ ਹੀ ਸੁੰਦਰ ਨਗਰ ਵਿਖੇ ਇਕ ਕਿਰਾਏ ਦੇ ਮਕਾਨ ਵਿਚ ਰਹਿਣ ਲਈ ਆਇਆ ਸੀ। ਉਸ ਦੱਸਿਆ ਕਿ ਅੱਜ ਸ਼ਨੀਵਾਰ ਨੂੰ ਉਹ ਸਵੇਰੇ ਘਰੋਂ ਕਰੀਬ 11 ਵਜੇ ਆਪਣੀ ਪਤਨੀ ਦੇ ਨਾਲ ਬੱਚਿਆਂ ਦੀ ਪੇਰੈਂਟਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਸਕੂਲ ਵਿਚ ਗਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦਿਨ ਵੇਲੇ ਹੀ ਛਾ ਗਿਆ ਹਨ੍ਹੇਰਾ, ਤੇਜ਼ ਤੂਫਾਨ ਨਾਲ ਪਿਆ ਮੀਂਹ
ਜਦੋਂ ਉਹ ਕਰੀਬ ਦੋ ਵਜੇ ਸਕੂਲ ਤੋਂ ਵਾਪਸ ਪਹੁੰਚੇ ਤਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਅਤੇ ਅੰਦਰ ਸਮਾਨ ਖਿੱਲਰਿਆ ਹੋਇਆ ਸੀ। ਸਰਬਜੀਤ ਸਿੰਘ ਨੇ ਅੱਗੇ ਦੱਸਿਆ ਕਿ ਜਾਂਚ ਕਰਨ ’ਤੇ ਪਤਾ ਚੱਲਿਆ ਕਿ ਚੋਰ ਅਲਮਾਰੀ ਦਾ ਦਰਵਾਜ਼ਾ ਤੋੜ ਕੇ ਅੰਦਰ ਪਈ 50 ਹਜ਼ਾਰ ਨਕਦੀ ਤੇ ਇਕ ਮੋਬਾਈਲ ਫੋਨ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਉਸ ਦੱਸਿਆ ਕਿ ਚੋਰਾਂ ਨੇ ਘਰ ਦਾ ਸਾਰਾ ਸਮਾਨ ਉਥਲ ਪੁਥਲ ਕੀਤਾ ਹੋਇਆ ਸੀ ਅਤੇ ਉਹ ਹੋਰ ਵੀ ਸਮਾਨ ਦੀ ਜਾਂਚ ਪੜਤਾਲ ਕਰ ਰਿਹਾ ਹੈ। ਉਸ ਦੱਸਿਆ ਕਿ ਇਸ ਸਬੰਧੀ 112 ’ਤੇ ਕੰਪਲੇਂਟ ਦਰਜ ਕਰਵਾਈ ਸੀ ਅਤੇ ਮੌਕੇ ’ਤੇ ਪਹੁੰਚੇ ਏ.ਐੱਸ.ਆਈ ਕਿਸ਼ਨ ਚੰਦ ਨੇ ਸਥਿਤੀ ਦਾ ਜਾਇਜ਼ਾ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਨੂੰ ਇਕ ਵਾਰ ਫਿਰ ਦਹਿਲਾਉਣ ਦੀ ਸਾਜ਼ਿਸ਼, ਬਣਿਆ ਦਹਿਸ਼ਤ ਦਾ ਮਾਹੌਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਦਿਨ ਵੇਲੇ ਹੀ ਛਾ ਗਿਆ ਹਨ੍ਹੇਰਾ, ਤੇਜ਼ ਤੂਫਾਨ ਨਾਲ ਪਿਆ ਮੀਂਹ
NEXT STORY