ਗੁਰਦਾਸਪੁਰ (ਵਿਨੋਦ)–ਟ੍ਰੈਫਿਕ ਪੁਲਸ ਆਮ ਤੌਰ 'ਤੇ ਲਾਲ ਅਤੇ ਨੀਲੀ ਬੱਤੀਆਂ ਵਾਲੀਆਂ ਕਾਰਾਂ ਤੋਂ ਬੱਚਦੀ ਹੈ, ਕਿਉਂਕਿ ਉਹ ਮੰਨਦੀ ਹੈ ਕਿ ਲਾਲ ਅਤੇ ਨੀਲੀਆਂ ਬੱਤੀਆਂ ਵਾਲੀ ਕਾਰ ਕਿਸੇ ਉੱਚ-ਦਰਜੇ ਦੇ ਅਧਿਕਾਰੀ ਦੀ ਹੈ। ਹਾਲਾਂਕਿ, ਜਦੋਂ ਸਥਾਨਕ ਟ੍ਰੈਫਿਕ ਪੁਲਸ ਨੇ ਇਕ ਪ੍ਰਾਇਵੇਟ ਕਾਰ ਨੰਬਰ ਪੀ. ਬੀ.25ਬੀ.ਐੱਚ 2770 ਜੇ, ਨੂੰ ਇਨ੍ਹਾਂ ਪਾਬੰਦੀਸ਼ੁਦਾ ਬੱਤੀਆਂ ਦੇ ਸ਼ੱਕ ’ਤੇ ਰੋਕਿਆ, ਤਾਂ ਅੰਦਰ ਸਿਰਫ਼ ਇੱਕ ਡਰਾਈਵਰ ਸੀ। ਪੁੱਛਗਿੱਛ ਕਰਨ ’ਤੇ ਡਰਾਈਵਰ ਨੇ ਦੱਸਿਆ ਕਿ ਕਾਰ ਬਟਾਲਾ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਹੈ। ਡਰਾਈਵਰ ਨੇ ਦੱਸਿਆ ਕਿ ਇਹ ਨਾਇਬ ਤਹਿਸੀਲਦਾਰ ਦੀ ਨਿੱਜੀ ਕਾਰ ਹੈ ਅਤੇ ਉਹ ਗੁਰਦਾਸਪੁਰ ਵਿਚ ਇਕ ਮੀਟਿੰਗ ਲਈ ਆਏ ਹਨ ਅਤੇ ਉਹ ਕਿਸੇ ਕੰਮ ਲਈ ਬਾਜ਼ਾਰ ਆਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ-ਹਨੇਰੀ ਦੀ ਵੱਡੀ ਚਿਤਾਵਨੀ, ਅਗਲੇ 5 ਦਿਨਾਂ ਦਾ ਜਾਣੋ ਮੌਸਮ ਦਾ ਮਿਜਾਜ਼
ਟ੍ਰੈਫਿਕ ਪੁਲਸ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਕੋਲ ਆਪਣੀ ਨਿੱਜੀ ਕਾਰ ’ਤੇ ਇਹ ਪਾਬੰਦੀਸ਼ੁਦਾ ਬੱਤੀਆਂ ਲਗਾਉਣ ਦਾ ਅਧਿਕਾਰ ਨਹੀਂ ਹੈ, ਆਪਣੀ ਸਰਕਾਰੀ ਕਾਰ ਤਾਂ ਦੂਰ ਦੀ ਗੱਲ, ਜਿਸ ਕਾਰਨ ਕਾਰ ਦਾ ਚਲਾਨ ਕੀਤਾ ਗਿਆ। ਕਾਰ ਮਾਲਕ ਨੂੰ ਜੁਰਮਾਨਾ ਔਨਲਾਈਨ ਅਦਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਅਧਿਕਾਰਤ ਲਗਾਏ ਇਨ੍ਹਾਂ ਬੱਤੀਆਂ ਵਾਲੀਆਂ ਕਾਰਾਂ ’ਤੇ ਜੁਰਮਾਨਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ- 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸਿਆ ਹੈਰਾਨੀਜਨਕ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੜਕ ਹਾਦਸੇ ’ਚ ਔਰਤ ਦੀ ਮੌਤ
NEXT STORY