ਤਰਨਤਾਰਨ (ਰਮਨ)-ਪਿਸਤੌਲ ਦੀ ਨੋਕ ਉਪਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਠੇਕੇ ਤੋਂ 25000 ਦੀ ਕੀਮਤ ਵਾਲੀਆਂ 2 ਸ਼ਰਾਬ ਦੀਆਂ ਬੋਤਲਾਂ, ਮੋਬਾਈਲ ਫੋਨ ਅਤੇ 6000 ਦੀ ਨਕਦੀ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਅਣਪਛਾਤੇ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਬਜ਼ੁਰਗ ਵਿਅਕਤੀ ਦਾ ਕਤਲ
ਰਾਜਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਸਮਾਧ ਭਾਈ ਜ਼ਿਲ੍ਹਾ ਮੋਗਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਕਮਲ ਕਕੜੀ ਵਾਈਨ ਕੰਪਨੀ ਦੇ ਸਕੌਚ ਪੁਆਇੰਟ ਨੇੜੇ ਮਾਝਾ ਕਾਲਜ ਦਾ ਸੇਲਜਮੈਨ ਹੈ। ਬੀਤੀ 25 ਫਰਵਰੀ ਦੀ ਰਾਤ ਕਰੀਬ 10:30 ਵਜੇ ਤਿੰਨ ਅਣਪਛਾਤੇ ਨੌਜਵਾਨ, ਜਿਨ੍ਹਾਂ ਵਿਚ ਇਕ ਸਰਦਾਰ ਅਤੇ ਇਕ ਮੋਨਾ ਸੀ ਅੰਦਰ ਆ ਗਏ ਜਦਕਿ ਇਕ ਠੇਕੇ ਦੇ ਬਾਹਰ ਖੜ੍ਹਾ ਰਿਹਾ। ਇਸ ਦੌਰਾਨ ਸਬੰਧਤ ਵਿਅਕਤੀਆਂ ਵੱਲੋਂ ਦੋ ਬੋਤਲਾਂ ਸਿੰਗਲ ਟੋਨ 18 ਜੀ.ਆਰ, ਜਿਸ ਦੀ ਕੀਮਤ 10 ਹਜ਼ਾਰ ਰੁਪਏ ਅਤੇ ਦੂਸਰੀ ਹਵਿਕੀ ਵਿਸਕੀ, ਜਿਸ ਦੀ ਕੀਮਤ 15000 ਹੈ ਚੁੱਕ ਲਈਆਂ ਅਤੇ ਪਿਸਤੌਲ ਵਿਖਾਉਂਦੇ ਹੋਏ ਉਸ ਪਾਸੋਂ 6000 ਨਕਦ ਅਤੇ ਉਸਦਾ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਏ.ਐੱਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਤਿੰਨ ਅਨਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵਿਆਹ ਦੀਆਂ ਖੁਸ਼ੀਆਂ ਗਮ 'ਚ ਬਦਲੀਆਂ, ਬਾਰਾਤ ਲੈ ਕੇ ਨਹੀਂ ਪੁੱਜਿਆ NRI ਲਾੜਾ, ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਲਈ 19 ਲੱਖ ਰੁਪਏ ਖਰਚ ਕਰਨ ਦੇ ਬਾਵਜੂਦ ਨੌਜਵਾਨ ਨੇ ਨਹੀਂ ਤੋੜੀ ਹਿੰਮਤ, ਸ਼ੁਰੂ ਕੀਤਾ ਆਪਣਾ ਕੰਮ
NEXT STORY