ਗੁਰਦਾਸਪੁਰ (ਵਿਨੋਦ)- ਸਿਟੀ ਪੁਲਸ ਗੁਰਦਾਸਪੁਰ ਨੇ ਦੋ ਅਜਿਹੇ ਨੌਜਵਾਨਾਂ ਦੇ ਖ਼ਿਲਾਫ਼ ਧਾਰਾ 292 ਅਤੇ 67 ਆਈ.ਟੀ ਐਕਟ ਦੇ ਤਹਿਤ ਦਰਜ ਕੀਤਾ ਹੈ । ਜਿਨ੍ਹਾਂ ਵੱਲੋਂ ਇਕ ਕੁੜੀ ਦੀ ਗਲਤ ਫੇਸਬੁੱਕ ਆਈ.ਡੀ. ਬਣਾ ਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਉਸ ਦੇ ਪਿਤਾ ਦੀ ਫੋਟੋ ਉੱਪਰ ਗਲਤ ਸ਼ਬਦਾਂਵਾਲੀ ਲਿਖ ਕੇ ਅਪਲੋਡ ਕੀਤੀ ।
ਇਹ ਵੀ ਪੜ੍ਹੋ : ਮੰਗਾਂ ਪੂਰੀਆਂ ਨਾ ਹੋਣ 'ਤੇ ਧਰਨੇ ਲਈ ਦਿੱਲੀ ਚੱਲੀਆਂ ਕਿਸਾਨ ਜਥੇਬੰਦੀਆਂ, ਕਿਹਾ- 'ਹੁਣ ਸਾਰੀਆਂ ਮੰਗਾਂ ਮੰਨਵਾ...'
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ਼ ਹਰਸ਼ਨਦੀਪ ਸਿੰਘ ਨੇ ਦੱਸਿਆ ਕਿ ਸਿਟੀ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਇਕ ਮੁਹੱਲੇ ਦੇ ਰਹਿਣ ਵਾਲੇ ਵਿਅਕਤੀ ਨੇ ਸ਼ਿਕਾਇਤ ਦਿੱਤੀ ਕਿ ਮੁਲਜ਼ਮ ਸਚਿਨ ਕੁਮਾਰ ਪੁੱਤਰ ਸੁਰਿੰਦਰਜੀਤ ਸਿੰਘ ਵਾਸੀ ਮਾਨਕੌਰ ਸਿੰਘ ਨੇ ਉਸ ਦੀ ਕੁੜੀ ਦੀ ਫੇਕ ਫੇਸਬੁੱਕ ਆਈ.ਡੀ. ਭੂਮੀ ਸ਼ਰਮਾ ਬਣੀ ਹੈ। ਉਨ੍ਹਾਂ ਕਿਹਾ ਇਸ ਦੇ ਨਾਲ ਇਕ ਹੋਰ ਮੁਸਜ਼ਮ ਰੋਸ਼ਨ ਲਾਲ ਪੁੱਤਰ ਸੁਭਾਸ਼ ਚੰਦਰ ਵਾਸੀ ਮੁਹੱਲਾ ਨੰਗਲ ਕੋਟਲੀ ਮੰਡੀ ਗੁਰਦਾਸਪੁਰ ਨੇ ਫੇਕ ਫੇਸ਼ਬੁੱਕ ਆਈ.ਡੀ ਭੂਮੀ ਸ਼ਰਮਾ ਵਿਚ ਉਸ ਦੀ ਕੁੜੀ ਦੀਆਂ ਤਸਵੀਰਾਂ, ਅਸ਼ਲੀਲ ਫੋਟੋਵਾਂ ਅਤੇ ਉਸ ਦੀ ਤਸਵੀਰ 'ਤੇ ਗਲਤ ਸ਼ਬਦਾਂਵਲੀ ਲਿਖ ਕੇ ਅਪਲੋਡ ਕੀਤੀ ਹੈ।
ਇਹ ਵੀ ਪੜ੍ਹੋ : ਮਾਨਸਾ: ਜ਼ਿਲ੍ਹਾ ਮੈਜਿਸਟਰੇਟ ਨੇ ਅਸ਼ਲੀਲ ਪੋਸਟਰਾਂ 'ਤੇ ਪਾਬੰਦੀ ਲਗਾਉਣ ਸਣੇ ਇਹ ਹੁਕਮ ਕੀਤੇ ਜਾਰੀ, ਪੜ੍ਹੋ ਪੂਰੀ ਖ਼ਬਰ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਇੰਚਾਰਜ਼ ਸਾਇਬਰ ਕ੍ਰਾਇਮ ਸੈੱਲ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਮੁਲਜ਼ਮ ਪਾਏ ਗਏ ਸਚਿਨ ਕੁਮਾਰ ਤੇ ਰੋਸ਼ਨ ਲਾਲ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚ ਦਾਖ਼ਲ ਹੋ ਵਿਅਕਤੀਆਂ ਨੇ ਚਲਾਏ ਇੱਟਾਂ-ਰੋੜੇ, ਸੋਨੇ ਦੇ ਟਾਪਸ, ਫਰਿੱਜ ਸਮੇਤ ਨਕਦੀ ਲੈ ਕੇ ਹੋਏ ਫਰਾਰ
NEXT STORY