ਰਾਜਾਸਾਂਸੀ (ਰਾਜਵਿੰਦਰ ਹੁੰਦਲ) - ਅੱਜ ਪਿੰਡ ਲਦੇਹ ਵਿਖੇ ਹਲਕਾ ਰਾਜਾਸਾਂਸੀ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਝੇ ਉਮੀਦਵਾਰ ਜਥੇ: ਵੀਰ ਸਿੰਘ ਲੋਪੋਕੇ ਨੂੰ ਉਸ ਵਕਤ ਵੱਡੀ ਕਾਂਮਯਾਬੀ ਮਿਲੀ, ਜਦ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਚੇਅਰਮੈਨ ਰਾਜਾ ਲਦੇਹ ਤੇ ਨੰਬਰਦਾਰ ਹਰਪਾਲ ਸਿੰਘ ਲਦੇਹ ਦੀ ਪ੍ਰੇਰਨਾ ਸਦਕਾ 20 ਕੱਟੜ ਕਾਂਗਰਸੀ ਪਾਰਿਵਾਰਾਂ ਸਮੇਤ ਵੱਡੀ ਗਿਣਤੀ ’ਚ ਅਕਾਲੀ ਦਲ ’ਚ ਸ਼ਾਮਲ ਹੋਏ। ਅਕਾਲੀ ਦਲ ’ਚ ਸ਼ਾਮਲ ਹੋਣ ਵਾਲੇ ਆਗੂਆਂ ’ਚ ਮੈਂਬਰ ਪੰਚਾਇਤ ਤਰਸੇਮ ਸਿੰਘ, ਪ੍ਰੇਮ ਸਿੰਘ, ਵਾਰਡ ਪ੍ਰਧਾਨ ਹਰਬੰਸ ਸਿੰਘ, ਮੁਖਤਾਰ ਸਿੰਘ, ਬੱਗਾ ਸਿੰਘ, ਅੰਮ੍ਰਿਤਪਾਲ ਸਿੰਘ, ਨਿੱਕਾ ਸਿੰਘ, ਰਣਜੀਤ ਸਿੰਘ ਆਦਿ ਸ਼ਾਮਲ ਹਨ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਦੀ ਮਜੀਠੀਆ ਨੂੰ ਚੁਣੌਤੀ, ਕਿਹਾ-ਮਜੀਠਾ ਛੱਡ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਲੜਨ ਚੋਣ (ਵੀਡੀਓ)
ਇਸ ਮੌਕੇ ਰਾਣਾ ਲੋਪੋਕੇ, ਚੇਅਰਮੈਨ ਰਾਜਾ ਲਦੇਹ, ਮੈਂਬਰ ਪੰਚਾਇਤ ਸੋਨੀ ਨੇ ਪਾਰਟੀ ’ਚ ਸ਼ਾਮਲ ਹੋਏ ਆਗੂਆਂ ਦਾ ਸਨਮਾਨ ਕਰਦਿਆਂ ਕਿ ਕਾਂਗਰਸ ਵੱਲੋਂ ਕੀਤੀ ਧੱਕੇਸ਼ਾਹੀ ਦਾ ਮੋਕਾ ਆਉਣ ਦੇ ਜਵਾਬ ਦਿੱਤਾ ਜਾਵੇਗਾ ਤੇ ਵਰਕਰਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਗੁਰਦੀਪ ਸਿੰਘ ਅਦਲੀਵਾਲ, ਨੰਬਰਦਾਰ ਹਰਪਾਲ ਸਿੰਘ, ਰੋਬਿਨਦੀਪ ਸਿੰਘ ਯੂਥ ਆਗੂ, ਗੇਜਾ ਸਿੰਘ ਭਲਵਾਨ ਆਦਿ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਬਟਾਲਾ ਤੋਂ ਲੜ ਸਕਦੇ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ!
ਮੈਂਬਰ ਪਾਰਲੀਮੈਂਟ ਜਸਬੀਰ ਡਿੰਪਾ ਦੇ ਭਰਾ ਰਾਜਨ ਗਿੱਲ ਲੜਨਗੇ ਖਡੂਰ ਸਾਹਿਬ ਤੋਂ ਚੋਣ
NEXT STORY