ਅੰਮ੍ਰਿਤਸਰ (ਸਰਬਜੀਤ)-ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਵਾਸੀਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਦੇ ਸਬੰਧ ਵਿਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ’ਤੇ ਏ. ਡੀ. ਸੀ. ਸਿਟੀ-1 ਵਿਸ਼ਾਲਜੀਤ ਸਿੰਘ, ਏ. ਸੀ. ਪੀ. ਸੈਂਟਰਲ ਜਸਪਾਲ ਸਿੰਘ, ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਹਰਮਨਜੀਤ ਸਿੰਘ ਨੇ ਪੀ. ਐੱਫ. ਐੱਚ. ਆਰ. ਨੈਸ਼ਨਲ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਗਿੰਨੀ ਭਾਟੀਆ ਅਤੇ ਕਰਮੋ ਡਿਓੜੀ ਚੌਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਰਤਨ ਦੀ ਅਗਵਾਈ ਵਿਚ ਵਪਾਰੀਆਂ ਨਾਲ ਮੀਟਿੰਗ ਕੀਤੀ।
ਇਸ ਦੌਰਾਨ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ, ਸੈਕਟਰੀ, ਕਸ਼ਮੀਰੀ ਪੰਡਿਤਾਂ ਮਾਰਕੀਟ ਪ੍ਰਧਾਨ, ਸ਼ੈਂਕੀ ਭਾਟੀਆ, ਪੀ. ਐੱਫ. ਐੱਚ. ਆਰ. ਪੰਜਾਬ ਸੈਕਟਰੀ ਗੁਰਪ੍ਰੀਤ ਸਿੰਘ ਸਿਡਾਨਾ, ਪੀ. ਐੱਫ. ਐੱਚ. ਆਰ. ਪੰਜਾਬ ਸੈਕਟਰੀ ਦੀਪਕ ਚੱਢਾ, ਪੀ. ਐੱਫ. ਐੱਚ. ਆਰ. ਜ਼ਿਲਾ ਉਪ ਪ੍ਰਧਾਨ ਸਾਹਿਲ ਮਹਾਜਨ, ਸ਼ਾਸਤਰੀ ਮਾਰਕੀਟ ਤੋਂ ਕੇਵਲ ਕਿਸ਼ਨ, ਮਾਣਿਕ ਮਹਾਜਨ ਸੈਕਟਰੀ, ਮਨੁਜ ਮਹਾਜਨ, ਰਾਜੂ ਟਾਵਲ, ਅਨਿਲ ਕੁਮਾਰ, ਸੈਕਟਰੀ ਹਰਪ੍ਰਭ ਸਿੰਘ ਹਾਜ਼ਰ ਹੋਏ।
ਪੁਲਸ ਅਧਿਕਾਰੀਆਂ ਨੇ ਵਪਾਰੀਆਂ ਨੂੰ ਜਾਗਰੂਕ ਕੀਤਾ ਕਿ ਜੇਕਰ ਕੋਈ ਵੀ ਅਣਪਛਾਤਾ ਵਿਅਕਤੀ ਮਾਰਕੀਟ ਵਿਚ ਹੁਲੜਬਾਜ਼ੀ ਕਰਦਾ ਜਾਂ ਕੋਈ ਵਾਹਨ ਲੱਗਾ ਨਜ਼ਰ ਆਉਂਦਾ ਹੈ ਤਾਂ ਉਸ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਜ਼ਰੂਰ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕਾਂ ਦੀ ਸੁਰੱਖਿਆ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ’ਤੇ ਚੱਪੇ-ਚੱਪੇ ’ਤੇ ਪੁਲਸ ਮੁਲਾਜਮ ਤਾਇਨਾਤ ਕੀਤੇ ਗਏ ਹਨ, ਤਾਂ ਜੋ ਸ਼ਹਿਰ ਵਿਚ ਅਮਨ ਸ਼ਾਂਤੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਗਿੰਨੀ ਭਾਟੀਆ, ਨਰਿੰਦਰ ਸਿੰਘ ਰਤਨ ਅਤੇ ਸਮੂਹ ਵਪਾਰੀਆਂ ਨੇ ਪੁਲਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਵੀ ਹੁਕਮ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਜਾਰੀ ਕੀਤੇ ਗਏ ਹਨ। ਸਮੂਹ ਵਪਾਰੀ ਪਾਲਣਾ ਕਰਨਗੇ ਅਤੇ ਜੇਕਰ ਕੋਈ ਅਣਪਛਾਤਾ ਵਿਅਕਤੀ ਜਾਂ ਕੋਈ ਵਾਹਨ ਮਾਰਕੀਟ ਵਿਚ ਜ਼ਿਆਦਾ ਦੇਰ ਤੱਕ ਲੱਗਾ ਨਜ਼ਰ ਆਉਂਦਾ ਹੈ ਤਾਂ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇਗਾ।
ਦੀਵਾਲੀ ਦੀ ਖਰੀਦਦਾਰੀ ਕਰਨ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਨਕਦੀ ਸਮੇਤ ਕੀਮਤੀ ਸਾਮਾਨ ਕੀਤਾ ਚੋਰੀ
NEXT STORY