ਤਰਨਤਾਰਨ—ਥਾਣਾ ਚੋਹਲਾ ਸਾਹਿਬ ਦੇ ਪਿੰਡ ਰਤੋਕੇ ਨਿਵਾਸੀ ਫੌਜੀ ਦੀ 19 ਨਵੰਬਰ 2016 ਨੂੰ ਹੋਈ ਹੱਤਿਆ ਦਾ ਪੁਲਸ ਨੇ ਪਰਦਾਫਾਸ਼ ਕਰਕੇ ਮ੍ਰਿਤਕ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੇ ਮੁਤਾਬਕ ਛੁੱਟੀ 'ਤੇ ਆਏ ਫੌਜੀ ਦੀ ਹੱਤਿਆ ਉਸ ਦੀ ਪਤਨੀ ਨੇ ਆਪਣੇ ਦਿਓਰ ਦੇ ਨਾਲ ਮਿਲ ਕੇ ਕੀਤੀ ਸੀ। ਪੁਲਸ ਦੇ ਮੁਤਾਬਕ ਜੋਧਪੁਰ 'ਚ ਤਾਇਨਾਤ ਫੌਜੀ ਵਰਿੰਦਰ ਸਿੰਘ ਦੀ ਪਤਨੀ ਬਲਜੀਤ ਕੌਰ ਦੇ ਆਪਣੇ ਦਿਓਰ ਜਗਜੀਤ ਸਿੰਘ ਦੇ ਨਾਲ ਗੈਰ-ਕਾਨੂੰਨੀ ਸੰਬੰਧ ਸੀ। ਮਕਾਨ ਬਣਾਉਣ ਦੇ ਲਈ 3 ਨਵੰਬਰ 2016 ਨੂੰ ਫੌਜੀ ਵਰਿੰਦਰ ਸਿੰਘ 15 ਦਿਨ ਦੀ ਛੁੱਟੀ 'ਤੇ ਆਇਆ ਸੀ। 19 ਨਵੰਬਰ ਦੀ ਸ਼ਾਮ ਬਲਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਨਿਰਮਾਣ ਦੌਰਾਨ ਡਿੱਗਣ ਨਾਲ ਵਰਿੰਦਰ ਸਿੰਘ ਦੀ ਮੌਤ ਹੋਈ ਹੈ। ਪੁਲਸ ਨੇ ਧਾਰਾ 174 ਦੇ ਤਹਿਤ ਪੋਸਟਮਾਰਟਮ ਕਰਵਾਇਆ। ਮ੍ਰਿਤਕ ਫੌਜੀ ਵਰਿੰਦਰ ਸਿੰਘ ਦੀ ਭੈਣ ਸੁਖਵਿੰਦਰ ਕੌਰ ਨੂੰ ਮਾਮਲੇ 'ਤੇ ਸ਼ੱਕ ਸੀ। ਪਰਿਵਾਰ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਮਾਮਲੇ ਦੀ ਜਾਂਚ ਦੇ ਬਾਅਦ ਪੁਲਸ ਨੇ ਫੌਜੀ ਦੀ ਹੱਤਿਆ ਦਾ ਪਰਦਾਫਾਸ਼ ਕਰਕੇ ਜਗਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਪਤਨੀ ਨੂੰ ਗੈਰ-ਸੰਬੰਧਾਂ ਤੋਂ ਮਨ੍ਹਾ ਕਰਦਾ ਸੀ ਫੌਜੀ
ਐਸ.ਐਸ.ਪੀ. ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਦੋਸ਼ੀ ਜਗਜੀਤ ਸਿੰਘ ਨੇ ਆਪਣੇ ਵੱਡੇ ਭਰਾ ਵਰਿੰਦਰ ਸਿੰਘ ਦੀ ਹੱਤਿਆ 'ਚ ਭਾਬੀ ਦਾ ਹੱਥ ਹੋਣਾ ਕਬੂਲ ਕੀਤਾ ਹੈ। ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਦੱਸਿਆ ਕਿ ਫੌਜੀ ਵਰਿੰਦਰ ਸਿੰਘ ਅਕਸਰ ਉਸ ਨੂੰ ਅਤੇ ਬਲਜੀਤ ਕੌਰ ਨੂੰ ਗੈਰ-ਕਾਨੂੰਨੀ ਸੰਬੰਧ ਬਣਾਉਣ ਤੋਂ ਮਨ੍ਹਾ ਕਰਦਾ ਸੀ। ਐਸ.ਐਸ.ਪੀ. ਮਾਨ ਨੇ ਦੱਸਿਆ ਕਿ ਪਤੀ ਦੀ ਹੱਤਿਆ 'ਚ ਸ਼ਾਮਲ ਬਲਜੀਤ ਕੌਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਮੀਨੀ ਵਿਵਾਦ ਕਾਰਨ 2 ਤਲਾਕਸ਼ੁਦਾ ਭੈਣਾਂ ਦੀ ਪੇਕਿਆਂ ਵੱਲੋਂ ਕੁੱਟ-ਮਾਰ
NEXT STORY