ਅੰਮ੍ਰਿਤਸਰ— ਮੋਹਕਮਪੁਰਾ ਇਲਾਕੇ 'ਚ ਅਪਰਾਧ ਦਾ ਇਕ ਸਨਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਕਿੰਨਰਾਂ ਨੇ ਇਕ ਨੌਜਵਾਨ ਦਾ ਗੁਪਤ ਅੰਗ ਕੱਟ ਕੇ ਉਸ ਨੂੰ ਕਿੰਨਰ ਬਣਾ ਦਿੱਤਾ ਹੈ। ਜਾਣਕਾਰੀ ਮੁਤਾਬਕ ਪੀੜਤ ਸੰਦੀਪ ਕੁਮਾਰ ਨੇ ਦੱਸਿਆ ਕਿ ਬੀਤੀ 8 ਨਵੰਬਰ ਨੂੰ ਉਹ ਰਿਕਸ਼ੇ 'ਤੇ ਰਤਨ ਸਿੰਘ ਚੌਕ ਸਥਿਤ ਨਵੀਂ ਆਬਾਦੀ ਆਪਣੀ ਦਾਦੀ ਨੂੰ ਮਿਲਣ ਜਾ ਰਿਹਾ ਸੀ, ਜਦੋਂ ਉਹ ਬਟਾਲਾ ਰੋਡ ਦੇ ਪੈਟਰੋਲ ਪੰਪ ਨੇੜੇ ਪੁੱਜਾ ਤਾਂ ਦੋਸ਼ੀ ਕਾਰ 'ਚ ਆਏ ਅਤੇ ਉਸ ਨੂੰ ਜ਼ਬਰਦਸਤੀ ਅਗਵਾ ਕਰ ਕੇ ਕਿਸੇ ਅਣਜਾਣ ਥਾਂ 'ਤੇ ਲੈ ਗਏ ਅਤੇ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਅਗਵਾ ਕਰ ਕੇ ਰੱਖਿਆ। ਦੋਸ਼ੀਆਂ ਵਲੋਂ ਅੱਜ ਉਸ ਨੂੰ ਵੱਲਾ ਫਾਟਕ ਨੇੜੇ ਬੇਹੋਸ਼ੀ ਦੀ ਹਾਲਤ 'ਚ ਸੁੱਟ ਦਿੱਤਾ ਗਿਆ, ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਕਤ ਦੋਸ਼ੀਆਂ ਨੇ ਆਪ੍ਰੇਸ਼ਨ ਕਰ ਕੇ ਉਸ ਦਾ ਗੁਪਤ ਅੰਗ ਕੱਟਵਾ ਕੇ ਉਸ ਨੂੰ ਕਿੰਨਰ ਬਣਾ ਦਿੱਤਾ ਹੈ। ਉਹ ਬੇਹੋਸ਼ੀ ਦੀ ਹਾਲਤ 'ਚ ਵੱਲਾ ਫਾਟਕ ਨੇੜੇ ਪਿਆ ਰਿਹਾ, ਜਿਥੋਂ ਉਸ ਨੂੰ ਸਥਾਨਕ ਲੋਕਾਂ ਵਲੋਂ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਸ ਬਾਰੇ ਐੱਸ. ਐੱਚ. ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਸੋਨੀਆ ਬਾਬਾ ਨਾਂ ਦੇ ਕਿੰਨਰ ਨਾਲ ਪਹਿਲਾਂ ਵਿਆਹ ਤੇ ਪ੍ਰੋਗਰਾਮਾਂ 'ਚ ਵਧਾਈਆਂ ਲੈਣ ਲਈ ਜਾਂਦਾ ਸੀ। ਨੌਜਵਾਨ ਦੇ ਮਾਤਾ-ਪਿਤਾ ਉਸ ਨੂੰ ਕਿੰਨਰਾਂ ਨਾਲ ਜਾਣ ਤੋਂ ਰੋਕਦੇ ਸਨ, ਜਿਸ ਕਾਰਨ ਉਸ ਨੇ ਉਨ੍ਹਾਂ ਨਾਲ ਜਾਣਾ ਬੰਦ ਕਰ ਦਿੱਤਾ। ਇਸ ਉਪਰੰਤ 8 ਨਵੰਬਰ ਵਾਲੇ ਦਿਨ ਉਕਤ ਕਿੰਨਰਾਂ ਨੇ ਨੌਜਵਾਨ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਬੇਹੋਸ਼ ਕਰ ਕੇ ਉਸ ਦਾ ਗੁਪਤ ਅੰਗ ਕੱਟਵਾ ਦਿੱਤਾ ਅਤੇ ਨੌਜਵਾਨ ਦੀ ਰਜ਼ਾਮੰਦੀ ਦੇ ਬਿਨਾ ਉਸ ਨੂੰ ਕਿੰਨਰ ਬਣਾ ਦਿੱਤਾ। ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ 'ਚ ਅੱਜ ਵੱਲਾ ਫਾਟਕ ਨੇੜੇ ਸੁੱਟ ਦਿੱਤਾ ਗਿਆ। ਜਿਥੋਂ ਉਸ ਨੂੰ ਸਥਾਨਕ ਲੋਕਾਂ ਵਲੋਂ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਦੋਂ ਉਕਤ ਨੌਜਵਾਨ ਨੂੰ ਹੋਸ਼ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਕਿੰਨਰਾਂ ਨੇ ਉਸ ਦਾ ਗੁਪਤ ਅੰਗ ਕੱਟ ਕੇ ਉਸ ਨੂੰ ਕਿੰਨਰ ਬਣਾ ਦਿੱਤਾ। ਨੌਜਵਾਨ ਨੂੰ ਅਗਵਾ ਕਰ ਕੇ ਉਸ ਦਾ ਗੁਪਤ ਅੰਗ ਕੱਟਣ ਦੇ ਦੋਸ਼ 'ਚ ਥਾਣਾ ਮੋਹਕਮਪੁਰਾ ਦੀ ਪੁਲਸ ਨੇ ਸੋਨੀਆ ਬਾਬਾ ਵਾਸੀ ਮੋਹਕਮਪੁਰਾ ਦੇ ਨਾਲ ਉਸ ਦੇ 2 ਸਾਥੀ ਕਿੰਨਰਾਂ ਸਮੇਤ 2 ਅਣਪਛਾਤੇ ਵਿਅਕਤੀਆਂ ਖਿਲਾਫ 344, 364 ਤੇ 307 ਹੱਤਿਆ ਦੀ ਕੋਸ਼ਿਸ਼ ਅਤੇ ਅਗਵਾ ਕਰਨ ਦਾ ਕੇਸ ਦਰਜ ਕੀਤਾ ਹੈ । ਪੁਲਸ ਵਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ।
ਪਠਾਨਕੋਟ 'ਚ ਦੇਖੇ ਗਏ 6 ਹਥਿਆਰਬੰਦ ਸ਼ੱਕੀ ਵਿਅਕਤੀ
NEXT STORY