ਨਾਭਾ, (ਜੈਨ)- ਏਕਤਾ ਕਾਲੋਨੀ ’ਚੋਂ ਘਰ ਨੂੰ ਆ ਰਿਹਾ ਮੋਟਰਸਾਈਕਲ ਸਵਾਰ ਪ੍ਰਦੀਪ ਗਿਰੀ ਵਾਸੀ ਪ੍ਰੀਤ ਵਿਹਾਰ ਕਾਲੋਨੀ ਉਸ ਸਮੇਂ ਗੰਭੀਰ ਫੱਟਡ਼ ਹੋ ਗਿਆ ਜਦੋਂ ਆਲਟੋ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਲਾਜ ਦੌਰਾਨ ਪ੍ਰਦੀਪ ਗਿਰੀ ਦੀ ਮੌਤ ਹੋ ਗਈ। ਪਿੱਛੇ ਬੈਠਾ ਮੋਹਿੰਦਰ ਖਾਨ ਪੁੱਤਰ ਰਾਜ ਖਾਨ ਹਸਪਤਾਲ ਵਿਚ ਦਾਖਲ ਹੈ। ਥਾਣਾ ਸਦਰ ਪੁਲਸ ਨੇ ਮ੍ਰਿਤਕ ਦੇ ਬੇਟੇ ਅਰਸ਼ਦੀਪ ਗਿਰੀ ਦੇ ਬਿਆਨਾਂ ਅਨੁਸਾਰ ਆਲਟੋ ਕਾਰ ਦੇ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਕ ਹੋਰ ਹਾਦਸਾ ਥੂਹੀ ਚੌਕ ਵਿਚ ਵਾਪਰਿਆ। ਇਸ ਵਿਚ ਰੇਲਿੰਗ ਨਾਲ ਟਕਰਾਅ ਕੇ ਸਕੂਟਰ ਸਵਾਰ ਅਸ਼ੀਸ਼, ਰਮੇਸ਼ ਅਤੇ ਕੁਲਵਿੰਦਰ ਸਿੰਘ ਫੱਟਡ਼ ਹੋ ਗਏ।
ਬੋਨੀ ਅਜਨਾਲਾ ਦੀ ਅਕਾਲੀ ਦਲ 'ਚ ਵਾਪਸੀ 'ਤੇ ਢੀਂਡਸਾ ਦਾ ਵੱਡਾ ਬਿਆਨ
NEXT STORY