ਮਲੋਟ (ਜੁਨੇਜਾ)-ਸੀ. ਆਈ. ਏ. ਸਟਾਫ਼ ਮਲੋਟ ਦੀ ਟੀਮ ਨੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਗੁਰਮੀਤ ਸਿੰਘ ਅਤੇ ਏ. ਐੱਸ. ਆਈ. ਬਲਜਿੰਦਰ ਸਿੰਘ ਸਮੇਤ ਟੀਮ ਨੇ ਘੱਗਾ ਤੋਂ ਜੰਡਵਾਲਾ ਲਿੰਕ ਮਾਰਗ ’ਤੇ ਸਿਰ ’ਤੇ ਗੱਟਾ ਚੁੱਕ ਕੇ ਆ ਰਹੇ ਇਕ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਵੇਖਿਆ। ਉਕਤ ਵਿਅਕਤੀ ਪੁਲਸ ਟੀਮ ਨੂੰ ਵੇਖ ਕੇ ਅਮਰੂਦਾਂ ਦੇ ਬਾਗ ਵੱਲ ਨੂੰ ਮੁੜ ਪਿਆ, ਜਿੱਥੇ ਉਹ ਠੇਡਾ ਲੱਗਣ ਕਰਕੇ ਡਿੱਗ ਪਿਆ ਅਤੇ ਉਸ ਦੇ ਸਿਰ ਉਪਰ ਰੱਖਿਆ ਗੱਟਾ ਵੀ ਥੱਲੇ ਡਿੱਗ ਕੇ ਖੁੱਲ੍ਹ ਗਿਆ, ਜਿਸ ਵਿਚੋਂ ਥੋੜ੍ਹਾ ਚੂਰਾ ਪੋਸਤ ਬਾਹਰ ਡੁੱਲ੍ਹ ਗਿਆ।
ਇਸ ਮੌਕੇ ਪੁਲਸ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਕਤ ਦੀ ਸ਼ਨਾਖਤ ਰਣਜੀਤ ਸਿੰਘ ਉਰਫ਼ ਜੀਤਾ ਪੁੱਤਰ ਕਾਲਾ ਸਿੰਘ ਵਾਸੀ ਜੰਡਵਾਲਾ ਚੜਤ ਸਿੰਘ ਵਜੋਂ ਹੋਈ। ਪੁਲਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਗੱਟੇ ਵਿਚਲਾ 20 ਕਿੱਲੋ ਚੂਰਾ ਪੋਸਤ ਕਬਜ਼ੇ ਵਿਚ ਲੈ ਲਿਆ। ਇਸ ’ਤੇ ਪੁਲਸ ਨੇ ਉਕਤ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ ਵਿਖੇ ਸਕੂਲ ਦੇ ਪ੍ਰਿੰਸੀਪਲ ਦੀਆਂ ਇਤਰਾਜ਼ਯੋਗ ਹਾਲਾਤ 'ਚ ਤਸਵੀਰਾਂ ਹੋਈਆਂ ਵਾਇਰਲ, ਵੇਖ ਮਾਪਿਆਂ ਦੇ ਵੀ ਉੱਡੇ ਹੋਸ਼
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖੇਤੀਬਾੜੀ ਮੰਤਰੀ ਵਲੋਂ ਗੰਨਾ ਕਾਸ਼ਤਕਾਰਾਂ ਲਈ ਵੱਡਾ ਐਲਾਨ
NEXT STORY