ਲੁਧਿਆਣਾ (ਖੁਰਾਣਾ)- ਅੱਜ ਸਵੇਰ ਤੋਂ ਸ਼ੁਰੂ ਹੋਈ ਬਾਰਿਸ਼ ਕਾਰਨ ਇਕ ਪਾਸੇ ਜਿੱਥੇ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ, ਉੱਥੇ ਹੀ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਅਜਿਹਾ ਹੀ ਹਾਲ ਲੁਧਿਆਣਾ ਸ਼ਹਿਰ ਦਾ ਵੀ ਰਿਹਾ, ਜਿੱਥੇ ਬਾਰਿਸ਼ ਕਾਰਨ ਬਿਜਲੀ ਬੰਦ ਹੋ ਗਈ ਤੇ ਇਨਵਰਟਰ-ਜਨਰੇਟਰ ਵੀ ਜਵਾਬ ਦੇ ਗਏ, ਜਿਸ ਮਗਰੋਂ ਲੋਕਾਂ ਨੂੰ ਪੀਣ ਵਾਲਾ ਪਾਣੀ ਭਰਨ ਤੱਕ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜੀ ਨਾਲ ਵਾਪਰ ਗਿਆ ਦਰਦਨਾਕ ਭਾਣਾ, ਰਿਸ਼ਤੇਦਾਰ ਵੀ ਹੋ ਗਏ ਜ਼ਖ਼ਮੀ
ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਬਿਜਲੀ ਵਿਭਾਗ ਨੇ ਆਪਣੇ ਕਰਮਚਾਰੀਆਂ ਨੂੰ ਫੀਲਡ 'ਚ ਭੇਜ ਦਿੱਤਾ ਹੈ ਤੇ ਬਿਜਲੀ ਸਪਲਾਈ ਦਰੁੱਸਤ ਕਰਨ ਲਈ ਲਾਈਨਾਂ ਦੀ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਕਰਮਚਾਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਫ਼ਿਰ ਵੀ ਉਹ ਆਪਣੇ ਕੰਮ 'ਚ ਲੱਗੇ ਹੋਏ ਹਨ, ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਛੁੱਟੀ 'ਤੇ ਆਏ ਫ਼ੌਜੀ ਨਾਲ ਵਾਪਰ ਗਿਆ ਦਰਦਨਾਕ ਭਾਣਾ, ਰਿਸ਼ਤੇਦਾਰ ਵੀ ਹੋ ਗਏ ਜ਼ਖ਼ਮੀ
NEXT STORY