ਲੁਧਿਆਣਾ, (ਮਹਿਰਾ)— ਨਸ਼ੀਲੇ ਪਦਾਰਥ ਪਾਏ ਜਾਣ ਦੇ ਦੋਸ਼ 'ਚ ਸਥਾਨਕ ਵਧੀਕ ਸੈਸ਼ਨ ਜੱਜ ਅਮਰਪਾਲ ਦੀ ਅਦਾਲਤ ਨੇ ਔਰਤ ਸੁਰਿੰਦਰ ਕੌਰ ਨਿਵਾਸੀ ਮੁਹੱਲਾ ਸਤਿਗੁਰੂ ਨਗਰ, ਲੁਧਿਆਣਾ ਨੂੰ ਦਸ ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਸ ਸਬੰਧੀ ਪੁਲਸ ਥਾਣਾ ਡਾਬਾ ਵਲੋਂ 5 ਜੁਲਾਈ 2018 ਨੂੰ ਔਰਤ ਵਿਰੁੱਧ ਨਸ਼ੀਲੇ ਪਦਾਰਥ ਪਾਏ ਜਾਣ ਦੇ ਦੋਸ਼ 'ਚ ਪਰਚਾ ਦਰਜ ਕੀਤਾ ਗਿਆ ਸੀ। ਪੁਲਸ ਮੁਤਾਬਕ 5 ਜੁਲਾਈ ਨੂੰ ਜਦੋਂ ਪੁਲਸ ਪਾਰਟੀ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ ਤਾਂ ਉਨ੍ਹਾਂ ਨੇ ਕਰੀਬ ਸ਼ਾਮ ਨੂੰ 5 ਵਜੇ ਉਕਤ ਔਰਤ ਨੂੰ ਆਉਂਦੇ ਦੇਖਿਆ ਜਿਸ ਦੇ ਹੱਥ 'ਚ ਇਕ ਕਾਲੇ ਰੰਗ ਦਾ ਪਰਸ ਫੜਿਆ ਹੋਇਆ ਸੀ ਜੋ ਪੁਲਸ ਪਾਰਟੀ ਨੂੰ ਦੇਖਦੇ ਹੀ ਘਬਰਾ ਕੇ ਪਿੱਛੇ ਮੁੜਨ ਲੱਗੀ ਤਾਂ ਪੁਲਸ ਨੇ ਸ਼ੱਕ ਦੇ ਅਧਾਰ 'ਤੇ ਔਰਤ ਨੂੰ ਰੋਕ ਕੇ ਜਦੋਂ ਨਿਯਮਾਂ ਮੁਤਾਬਕ ਉਸ ਦੇ ਪਰਸ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਹੋਈ। ਪੁੱਛੇ ਜਾਣ 'ਤੇ ਔਰਤ ਇਸ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ, ਜਦੋਂ ਕਿ ਅਦਾਲਤ ਵਿਚ ਔਰਤ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਪੁਲਸ ਨੇ ਉਸ ਨੂੰ ਝੂਠਾ ਫਸਾਇਆ ਹੈ ਅਤੇ ਉਸ ਦੇ ਕੋਲੋਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਬਰਾਮਦ ਨਹੀਂ ਹੋਇਆ ਪਰ ਆਪਣੀ ਬੇਗੁਨਾਹੀ ਸਬੰਧੀ ਅਦਾਲਤ ਵਿਚ ਕੋਈ ਵੀ ਗਵਾਹ ਜਾਂ ਸਬੂਤ ਪੇਸ਼ ਨਹੀਂ ਕਰ ਸਕੀ ਜਿਸ 'ਤੇ ਜੱਜ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਅਤੇ ਬਹਿਸ ਸੁਣਨ ਉਪਰੰਤ ਬਾਅਦ ਉਪਰੋਕਤ ਸਜ਼ਾ ਸੁਣਾਈ।
ਲਾਪਤਾ ਪੁਲਸ ਮੁਲਾਜ਼ਮ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼
NEXT STORY