ਫ਼ਰੀਦਕੋਟ, (ਰਾਜਨ)- ਜਬਰ-ਜ਼ਨਾਹ ਦੇ ਮਾਮਲੇ ਵਿਚ ਦੋ ਕਥਿਤ ਦੋਸ਼ੀਆਂ ਆਕਾਸ਼ ਪੁਰੀ ਅਤੇ ਰਸਪਦੀਪ ਪੁਰੀ ਵਾਸੀ ਹਰੀ ਨੌ ਰੋਡ ਕੋਟਕਪੂਰਾ ਨੂੰ ਥਾਣੇਦਾਰ ਗੁਰਦੀਪ ਸਿੰਘ ਫਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹਾਂ ਦੋਸ਼ੀਆਂ ਖਿਲਾਫ਼ ਪੀਡ਼ਤ ਲਡ਼ਕੀ ਵਾਸੀ ਬਠਿੰਡਾ ਦੀ ਸ਼ਿਕਾਇਤ ’ਤੇ ਬੀਤੀ 28 ਮਈ, 2016 ਨੂੰ ਮੁਕੱਦਮਾ ਨੰ. 82 ਦਰਜ ਕੀਤਾ ਗਿਆ ਸੀ। ਪੀਡ਼ਤਾ ਨੇ ਦੋਸ਼ ਲਾਇਆ ਸੀ ਕਿ ਉਹ ਆਪਣੇ ਨਾਨਕੇ ਘਰ ਕੋਟਕਪੂਰਾ ਵਿਖੇ ਰਹਿੰਦੀ ਹੈ ਅਤੇ ਜਦੋਂ ਉਹ ਟਿਊਸ਼ਨ ਪਡ਼੍ਹਨ ਲਈ ਜਾਂਦੀ ਸੀ ਤਾਂ ਉਕਤ ਦੋਸ਼ੀ ਉਸ ਦਾ ਪਿੱਛਾ ਕਰਦਾ ਰਹਿੰਦਾ ਸੀ। ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ ਅਨੁਸਾਰ ਜਦੋਂ ਉਹ ਆਪਣੇ ਘਰ ਬਠਿੰਡਾ ਵਿਖੇ ਚਲੀ ਗਈ ਤਾਂ ਦੋਸ਼ੀ ਅਾਕਾਸ਼ ਪੁਰੀ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਕੋਟਕਪੂਰਾ ਵਿਖੇ ਬੁਲਾ ਲਿਆ ਅਤੇ ਰਾਤ ਸਮੇਂ ਉਕਤ ਦੋਵਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਦਰਜ ਕੇਸ ਦੀ ਤਫਤੀਸ਼ ਥਾਣੇਦਾਰ ਜਸਪਾਲ ਕੌਰ ਵੱਲੋਂ ਜਾਰੀ ਸੀ। ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕਥਿਤ ਦੋਸ਼ੀਅਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਜਨਰੇਟਰਾਂ ’ਚੋਂ ਡੀਜ਼ਲ ਕੱਢਦਾ ਰੰਗੇ ਹੱਥੀਂ ਕਾਬੂ
NEXT STORY