ਮਲੋਟ, (ਜੁਨੇਜਾ)- ਮਲੋਟ ਦੇ ਬਾਜ਼ਾਰਾਂ ਅਤੇ ਘਰਾਂ ਦੇ ਬਾਹਰ ਰੱਖੇ ਜਨਰੇਟਰਾਂ ’ਚੋਂ ਡੀਜ਼ਲ ਕੱਢਦੇ ਇਕ ਨੌਜਵਾਨ ਨੂੰ ਦੁਕਾਨਦਾਰਾਂ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ।
ਇਸ ਸਬੰਧੀ ਦੁਕਾਨਦਾਰਾਂ ਭੁਪਿੰਦਰ ਸਿੰਘ ਬੱਬੀ ਬਰਾਡ਼, ਨੰਨੂੰ ਗਲੋਹਤਰਾ ਆਦਿ ਨੇ ਦੱਸਿਆ ਕਿ ਉਹ ਰੋਜ਼ਾਨਾ ਬਾਜ਼ਾਰ ਵਿਚ ਰੱਖੇ ਜਨਰੇਟਰ ਵਿਚ ਡੀਜ਼ਲ ਪਾਉਂਦੇ ਸਨ ਪਰ ਡੀਜ਼ਲ ਜਲਦੀ ਮੁੱਕ ਜਾਂਦਾ ਸੀ, ਇਸ ਕਰ ਕੇ ਉਨ੍ਹਾਂ ਨੇ ਦੋ-ਤਿੰਨ ਵਾਰ ਮਕੈਨਿਕ ਕੋਲੋਂ ਜਨਰੇਟਰਾਂ ਨੂੰ ਚੈੱਕ ਵੀ ਕਰਵਾਇਆ ਪਰ ਸ਼ੱਕ ਪੈਣ ’ਤੇ ਉਨ੍ਹਾਂ ਨੇ ਨਜ਼ਰ ਰੱਖੀ ਤਾਂ ਵੇਖਿਆ ਕਿ ਇਕ ਨੌਜਵਾਨ ਦਿਨ-ਦਿਹਾਡ਼ੇ ਜਨਰੇਟਰ ਨੂੰ ਪਾਈਪ ਲਾ ਕੇ ਕੇਨੀ ਵਿਚ ਡੀਜ਼ਲ ਕੱਢ ਰਿਹਾ ਹੈ, ਜਿਸ ਨੂੰ ਦੁਕਾਨਦਾਰਾਂ ਨੇ ਕਾਬੂ ਕਰ ਲਿਆ। ਦੁਕਾਨਦਾਰਾਂ ਨੇ ਉਕਤ ਡੀਜ਼ਲ ਚੋਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ।
ਗੰਦਾ ਨਾਲਾ ਬਣ ਰਿਹੈ ਹਾਦਸਿਆਂ ਦਾ ਕਾਰਨ
NEXT STORY