ਸਮਾਣਾ, (ਦਰਦ)- ਬੀਤੀ ਰਾਤ ਸਮਾਣਾ-ਪਟਿਆਲਾ ਸਡ਼ਕ ’ਤੇ ਪਿੰਡ ਭਾਨਰਾ ਨੇਡ਼ੇ ਮਿੱਟੀ ਨਾਲ ਭਰੇ ਟਿੱਪਰ ਅਤੇ ਕਾਰ ਦੀ ਟੱਕਰ ਵਿਚ ਕਾਰ ਸਵਾਰ 2 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਸਿੰਘ (32) ਪੁੱਤਰ ਦਰਸ਼ਨ ਸਿੰਘ ਵਾਸੀ ਪਟਿਆਲਾ ਆਪਣੇ ਇਕ ਹੋਰ ਦੋਸਤ ਹਰਮਨਜੀਤ ਸਿੰਘ (27) ਪੁੱਤਰ ਨਰਿੰਜਨ ਸਿੰਘ ਵਾਸੀ ਪਟਿਆਲਾ ਨਾਲ ਰਾਤ ਨੂੰ ਪਿੰਡ ਪਹਾਡ਼ਪੁਰ ਤੋਂ ਕਾਰ ਵਿਚ ਸਵਾਰ ਹੋ ਕੇ ਵਾਪਸ ਪਟਿਆਲਾ ਜਾ ਰਿਹਾ ਸੀ। ਜਦੋਂ ਉਹ ਪਿੰਡ ਭਾਨਰਾ ਨੇਡ਼ੇ ਪਹੁੰਚੇ ਤਾਂ ਅੱਗੇ ਜਾ ਰਹੇ ਮਿੱਟੀ ਨਾਲ ਭਰੇ ਟਿੱਪਰ ਨਾਲ ਕਾਰ ਜਾ ਟਕਰਾਈ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਫਰਾਰ ਹੋ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ। ਪਸਿਆਣਾ ਥਾਣਾ ਦੇ ਪੁਲਸ ਅਧਿਕਾਰੀ ਚਮਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਟਿੱਪਰ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।
ਹਜ਼ਾਰਾਂ ਬੇਰੋਜ਼ਗਾਰ ਪੀ. ਟੀ. ਆਈ. ਟੀਚਰਾਂ ਲਈ ਨੌਕਰੀ ਦੇ ਦਰਵਾਜ਼ੇ ਬੰਦ
NEXT STORY