ਲੁਧਿਆਣਾ (ਗੌਤਮ) - ਲੋਕਾਂ ਨੂੰ ਵਿਦੇਸ਼ ਭੇਜ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਮਾਡਲ ਟਾਊਨ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਤਿੰਨੋ ਮੁਲਜ਼ਮਾਂ ਖਿਲਾਫ ਦੋ ਹੋਰ ਕੇਸ ਦਰਜ ਕੀਤੇ ਹਨ।
ਜ਼ਿਕਰਯੋਗ ਹੈ ਕਿ ਮੁਲਜ਼ਮ ਅਮਿਤ ਮਲਹੋਤਰਾ, ਉਸ ਦੀ ਭੈਣ ਵੀਨੂ ਮਲਹੋਤਰਾ ਨੂੰ ਕਾਬੂ ਕੀਤਾ ਸੀ ਤੇ ਉਨ੍ਹਾਂ ਦੇ ਘਰੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਪੁਲਸ ਨੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਲਿਆ ਹੈ। ਮੁਲਜ਼ਮਾਂ ਖਿਲਾਫ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਯੂ. ਕੇ. ਭੇਜਣ ਦੇ ਨਾਂ ’ਤੇ 7 ਲੱਖ 61 ਹਜ਼ਾਰ ਰੁਪਏ ਠੱਗਣ ਦੇ ਦੋਸ਼ ਵਿਚ 3 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਸ ਨੇ ਬੈਂਕ ਕਾਲੋਨੀ, ਨੂਰਵਾਲਾ ਰੋਡ ਦੇ ਰਹਿਣ ਵਾਲੇ ਇੰਕਲਜੀਤ ਸਿੰਘ ਦੇ ਬਿਆਨ ’ਤੇ ਅਮਿਤ ਮਲਹੋਤਰਾ, ਵੀਨੂੰ ਮਲਹੋਤਰਾ ਅਤੇ ਕਰੁਣ ਕੁਮਾਰ ਖਿਲਾਫ ਕਾਰਵਾਈ ਕੀਤੀ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਇੰਕਲਜੀਤ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦਾ ਕੇਅਰ ਆਫ ਗਲੋਬਲ ਵੇਅ ਇੰਗੀਗ੍ਰੇਸ਼ਨ ਨਾਮ ਨਾਲ ਆਫਿਸ ਹੈ। ਮੁਲਜ਼ਮਾਂ ਨੇ ਉਸ ਨੂੰ ਯੂ. ਕੇ. ਭੇਜਣ ਦੇ ਨਾਂ ’ਤੇ 7 ਲੱਖ 61 ਹਜ਼ਾਰ ਰੁਪਏ ਲਏ ਸਨ ਪਰ ਮੁਲਜ਼ਮਾਂ ਨੇ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ।
ਮੁਲਜ਼ਮਾਂ ਨੇ ਸਾਜ਼ਿਸ਼ ਦੇ ਤਹਿਤ ਉਸ ਦੇ ਨਾਲ ਧੋਖਾਦੇਹੀ ਕੀਤੀ ਹੈ ਜਦਕਿ ਦੂਜੇ ਮਾਮਲੇ ਵਿਚ ਪੁਲਸ ਨੇ ਕੋਟਕਪੁਰਾ ਦੇ ਰਹਿਣ ਵਾਲੇ ਜਸ਼ਨਦੀਪ ਸਿੰਘ ਦੇ ਬਿਆਨ ’ਤੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਨੂੰ ਯੂ.ਕੇ. ਭੇਜ ਕੇ ਵਰਕਰ ਪਰਮਿਟ ਦਿਵਾਉਣ ਦੇ ਦੋਸ਼ ਵਿਚ 10 ਲੱਖ 10 ਹਜ਼ਾਰ ਰੁਪਏ ਦੀ ਧੋਖਾਦੇਹੀ ਕੀਤੀ ਹੈ।
300 ਕਰੋੜ ਦੀਆਂ ਦਵਾਈਆਂ ਤੇ ਹੋਰ ਉਪਕਰਨ ਖਰੀਦਣ ਦੇ ਮਾਮਲੇ 'ਚ ਹਰਿਆਣਾ ਸਰਕਾਰ 'ਤੇ ਹਾਈਕੋਰਟ ਸਖ਼ਤ
NEXT STORY