ਬਠਿੰਡਾ, (ਸੁਖਵਿੰਦਰ)- ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੇ ਵਾਲੀਅਾਂ ਗੋਲੀਅਾਂ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕੋਤਵਾਲੀ ਪੁਲਸ ਵਲੋਂ ਮਾਲ ਗੋਦਾਮ ਰੋਡ ’ਤੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਸਹਾਇਕ ਥਾਣੇਦਾਰ ਗੁਰਮੁੱਖ ਸਿੰਘ ਨੇ ਸੂਚਨਾ ਦੇ ਆਧਾਰ ’ਤੇ ਨੈਬ ਸਿੰਘ ਵਾਸੀ ਚੱਠੇਵਾਲਾ ਅਤੇ ਜੈਬਾ ਸਿੰਘ ਵਾਸੀ ਸੇਮਾ ਨੂੰ ਰੋਕਿਆ। ਤਲਾਸ਼ੀ ਦੌਰਾਨ ਪੁਲਸ ਨੇ ਮੁਲਜ਼ਮਾਂ ਤੋਂ 1600 ਨਸ਼ੇ ਵਾਲੀਅਾਂ ਗੋਲੀਅਾਂ ਐਲਪਰਾਜੋਲਮ ਅਤੇ ਟਰਾਈਕੇਅਰ ਦੀਅਾਂ ਬਰਾਮਦ ਕੀਤੀਅਾਂ ਹਨ।
ਇਸੇ ਤਰ੍ਹਾਂ ਹਸਪਤਾਲ ਪੁਲਸ ਚੌਕੀ ਵਲੋਂ ਪਟਿਆਲਾ ਫਾਟਕ ਤੋਂ ਚਰਨਜੀਤ ਕੌਰ ਵਾਸੀ ਨੱਤ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ 800 ਨਸ਼ੇ ਵਾਲੀਆਂ ਗੋਲੀਅਾਂ ਐਲਪਰਾਜੋਲਮ ਅਤੇ ਟਰਾਮਾਡੋਲ ਦੀਅਾਂ ਬਰਾਮਦ ਕੀਤੀਅਾਂ ਹਨ। ਪੁਲਸ ਨੇ ਉਕਤ ਤਿੰਨੋਂ ਮੁਲਜ਼ਮਾਂ ਖਿਲਾਫ਼ ਥਾਣਾ ਕੋਤਵਾਲੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਵੱਛ ਭਾਰਤ ਮੁਹਿੰਮ ਤਹਿਤ ਨਗਰ ਨਿਗਮ ਨੇ ਲਾਈਆਂ ਪਾਬੰਦੀਆਂ
NEXT STORY