ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਖੁਰਾਣਾ)- ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਅੱਜ ਫਿਰ ਕੋਰੋਨਾ ਦੇ 52 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਆਏ ਪਾਜ਼ੇਟਿਵ ਮਾਮਲਿਆਂ ਵਿਚੋਂ 15 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 15 ਕੇਸ ਮਲੋਟ, 12 ਕੇਸ ਗਿੱਦੜਬਾਹਾ, 1 ਕੇਸ ਪਿੰਡ ਹੁਸਨਰ, 2 ਕੇਸ ਪਿੰਡ ਭਲਾਈਆਣਾ, 1 ਕੇਸ ਥਾਣਾ ਲੰਬੀ, 1 ਕੇਸ ਪਿੰਡ ਬਰੀਵਾਲਾ, 1 ਕੇਸ ਪਿੰਡ ਗੁਰੂਸਰ ਜੋਧਾਂ, 3 ਕੇਸ ਪਿੰਡ ਭੀਟੀਵਾਲਾ ਅਤੇ 1 ਕੇਸ ਪਿੰਡ ਸੋਥਾ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਅੱਜ 37 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 296 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1670 ਸੈਂਪਲ ਬਕਾਇਆ ਹਨ। ਅੱਜ 572 ਨਵੇਂ ਸੈਂਪਲ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਦਾ ਅੰਕੜਾ 1410 ਹੋ ਗਿਆ ਹੈ, ਜਿਸ ਵਿਚੋਂ 884 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ, ਜਦੋਂਕਿ ਇਸ ਸਮੇਂ 509 ਕੇਸ ਐਕਟਿਵ ਹਨ।
ਦੇਸ਼ ਭਰ ਅੰਦਰ ਫੈਲੀ ਕੋਰੋਨਾ ਮਹਾਮਾਰੀ ਕਾਰਣ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਲਾਕਡਾਊਨ ਨੂੰ ਅੱਜ 100 ਦਿਨ ਪੂਰੇ ਹੋ ਗਏ ਹਨ। ਇੰਨ੍ਹਾਂ 100 ਦਿਨਾਂ ਵਿਚਕਾਰ ਜਿੱਥੇ ਪੂਰੇ ਵਿਸ਼ਵ ’ਤੇ ਕੋਰੋਨਾ ਹਾਵੀ ਰਿਹਾ ਹੈ, ਉੱਥੇ ਹੀ ਦੇਸ਼-ਦੁਨੀਆ ਦੇ ਨਾਲ-ਨਾਲ ਪੰਜਾਬ ਦੇ ਹੋਰਨਾਂ ਜ਼ਿਲਿਆਂ ਵਾਂਗ ਸ੍ਰੀ ਮੁਕਤਸਰ ਸਾਹਿਬ ਜ਼ਿਲੇ ’ਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਆਏ ਦਿਨ ਵੱਧਦੀ ਜਾ ਰਹੀ ਹੈ। ਭਾਵੇਂ ਕਿ ਦਰਜਨਾਂ ਮਰੀਜ਼ ਰੋਜ਼ ਠੀਕ ਵੀ ਹੋ ਰਹੇ ਹਨ, ਪਰ ਉਪਰੋਂ ਪਾਜ਼ੇਟਿਵ ਕੇਸਾਂ ਦੀ ਭਰਮਾਰ ਨਾਲ ਜ਼ਿਲੇ ਵਿਚ ਕੋਰੋਨਾ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਜ਼ਿਲੇ ਅੰਦਰ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੋ ਚੁੱਕੀ ਹੈ।
ਸ੍ਰੀ ਮੁਕਤਸਰ ਸਾਹਿਬ ’ਚ ਪਿਛਲੇ 100 ਦਿਨਾਂ ਦੀ ਸਥਿਤੀ
1 ਜੂਨ
ਪਾਜ਼ੇਟਿਵ-67, ਮੌਤਾਂ-0, ਮਾਮਲੇ ਵਧੇ-0, ਠੀਕ ਹੋਏ ਮਰੀਜ਼-0
10 ਜੂਨ
ਪਾਜ਼ੇਟਿਵ-71, ਮੌਤਾਂ-0, ਮਾਮਲੇ ਵਧੇ-4, ਠੀਕ ਹੋਏ ਮਰੀਜ਼-67
20 ਜੂਨ
ਪਾਜ਼ੇਟਿਵ-80, ਮੌਤਾਂ-0, ਮਾਮਲੇ ਵਧੇ-9, ਠੀਕ ਹੋਏ ਮਰੀਜ਼-72
30 ਜੂਨ
ਪਾਜ਼ੇਟਿਵ-127, ਮੌਤਾਂ-0, ਮਾਮਲੇ ਵਧੇ:-0, ਠੀਕ ਹੋਏ ਮਰੀਜ਼-81
1 ਜੁਲਾਈ
ਪਾਜ਼ੇਟਿਵ-127, ਮੌਤਾਂ-0, ਮਾਮਲੇ ਵਧੇ-0, ਠੀਕ ਹੋਏ ਮਰੀਜ਼-32
10 ਜੁਲਾਈ
ਪਾਜ਼ੇਟਿਵ-144, ਮੌਤਾਂ-1, ਮਾਮਲੇ ਵਧੇ-17, ਠੀਕ ਹੋਏ ਮਰੀਜ਼-133
20 ਜੁਲਾਈ
ਪਾਜ਼ੇਟਿਵ-184, ਮੌਤਾਂ-1, ਮਾਮਲੇ ਵਧੇ-40, ਠੀਕ ਹੋਏ ਮਰੀਜ਼-149
31 ਜੁਲਾਈ
ਪਾਜ਼ੇਟਿਵ-234, ਮੌਤਾਂ-1, ਮਾਮਲੇ ਵਧੇ-107, ਠੀਕ ਹੋਏ ਮਰੀਜ਼-200
1 ਅਗਸਤ
ਪਾਜ਼ੇਟਿਵ-238, ਮੌਤਾਂ-2, ਮਾਮਲੇ ਵਧੇ-4, ਠੀਕ ਹੋਏ ਮਰੀਜ਼-201
10 ਅਗਸਤ
ਪਾਜ਼ੇਟਿਵ-326, ਮੌਤਾਂ-2, ਮਾਮਲੇ ਵਧੇ-198, ਠੀਕ ਹੋਏ ਮਰੀਜ਼-237
20 ਅਗਸਤ
ਪਾਜ਼ੇਟਿਵ-530, ਮੌਤਾਂ-5, ਮਾਮਲੇ ਵਧੇ-204, ਠੀਕ ਹੋਏ ਮਰੀਜ਼-324
31 ਅਗਸਤ
ਪਾਜ਼ੇਟਿਵ-923, ਮੌਤਾਂ-9, ਮਾਮਲੇ ਵਧੇ-689, ਠੀਕ ਹੋਏ ਮਰੀਜ਼-616
1 ਸਤੰਬਰ
ਪਾਜ਼ੇਟਿਵ-993, ਮੌਤਾਂ-10, ਮਾਮਲੇ ਵਧੇ-70, ਠੀਕ ਹੋਏ ਮਰੀਜ਼-633
9 ਸਤੰਬਰ
ਪਾਜ਼ੇਟਿਵ-1410 , ਮੌਤਾਂ-17 , ਮਾਮਲੇ ਵਧੇ-417 , ਠੀਕ ਹੋਏ ਮਰੀਜ਼-884
ਸ਼ਨੀਵਾਰ ਦੀ ਤਾਲਾਬੰਦੀ ਦੀ ਸਮਾਪਤੀ ਤੋਂ ਬਾਅਦ ਵਪਾਰੀ ਵਰਗ ਨੂੰ ਮਿਲੀ ਰਾਹਤ
NEXT STORY