ਲੁਧਿਆਣਾ (ਸਿਆਲ)– ਸੈਂਟਰਲ ਜੇਲ੍ਹ ’ਚ ਤਲਾਸ਼ੀ ਦੌਰਾਨ ਮੋਬਾਈਲ ਬਰਾਮਦਗੀ ਦਾ ਸਿਲਸਿਲਾ ਨਹੀਂ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨ ਫਿਰ ਜੇਲ੍ਹ 'ਚ ਕੈਦੀ ਅਤੇ ਹਵਾਲਾਤੀਆਂ ਤੋਂ 8 ਮੋਬਾਈਲ ਫੜੇ ਜਾਣ ’ਤੇ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ, ਗਗਨਦੀਪ ਸ਼ਰਮਾ, ਹਰਬੰਸ ਸਿੰਘ, ਸਤਨਾਮ ਸਿੰਘ ਤੇ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖਿਲਾਫ ਥਾਣਾ ਡਵੀਜ਼ਨ ਨੰ. 7 ਵਿਚ ਪ੍ਰਿਜ਼ਨ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਪੁਲਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਤੇ ਬਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲਿਆਂ ’ਚ ਨਾਮਜ਼ਦ ਕੀਤੇ ਗਏ ਕੈਦੀ ਸੂਰਜ ਕੁਮਾਰ, ਹਵਾਲਾਤੀ ਵਿਸ਼ਾਲ ਗਿੱਲ, ਦੀਪਕ ਉਰਫ਼ ਦੀਪ, ਸ਼ਰਨਜੀਤ ਸਿੰਘ, ਗਗਨਦੀਪ ਸਿੰਘ ਉਰਫ਼ ਗਗਨ, ਸੰਦੀਪ ਸਿੰਘ ਉਰਫ ਸੈਮ, ਕੁਲਦੀਪ ਸਿੰਘ ਉਰਫ਼ ਰਾਕੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਕੈਦੀਆਂ ਤੋਂ ਮਿਲ ਰਹੇ ਇਕ ਤੋਂ ਬਾਅਦ ਇਕ ਮੋਬਾਇਲ
ਬੀਤੇ ਦਿਨੀਂ ਕੁਝ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਕੈਦੀਆਂ ਤੋਂ ਇਕ ਦੇ ਬਾਅਦ ਇਕ, ਫਿਰ ਤੋਂ ਮੋਬਾਈਲ ਬਰਾਮਦ ਹੋ ਰਹੇ ਹਨ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਜਾਂ ਤਾਂ ਸੁਰੱਖਿਆ ’ਚ ਕੁਤਾਹੀ ਹੋ ਰਹੀ ਹੈ ਜਾਂ ਕਥਿਤ ਮਿਲੀਭੁਗਤ ਕਾਰਨ ਪਾਬੰਦੀਸ਼ੁਦਾ ਸਾਮਾਨ ਕੈਦੀਆਂ ਤੱਕ ਪਹੁੰਚਾਉਣਾ ਸੰਭਵ ਹੋ ਰਿਹਾ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਪੁਲਸ ਨੇ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ, ਜਿਸ ਵਿਚ ਇਕ ਹਵਾਲਾਤੀ ਵਿਸ਼ਾਲ ਗਿੱਲ ਤੋਂ ਇਕ ਕੀਪੈਡ ਅਤੇ ਇਕ ਟੱਚ ਸਕ੍ਰੀਨ ਮੋਬਾਈਲ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਬਾਹਰ ਆ ਕੇ ਮੁੜ ਕਰਨ ਲੱਗਾ ਨਸ਼ਾ ਤਸਕਰੀ, CIA ਸਟਾਫ਼ ਨੇ 50 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਕਾਨ ਦਾ ਸ਼ਟਰ ਪਾੜ ਕੇ ਲੁੱਟੀਆਂ ਲੱਖਾਂ ਦੀਆਂ ਸਿਗਰਟਾਂ, ਘਟਨਾ ਹੋਈ CCTV 'ਚ ਕੈਦ
NEXT STORY