ਮਲੋਟ (ਸ਼ਾਮ ਜੁਨੇਜਾ)- ਕੱਟਿਆਂਵਾਲੀ ਵਿਖੇ ਇਕ ਦਿਨ ਪਹਿਲਾਂ ਗੁੰਮ ਹੋਈ 60 ਸਾਲਾ ਔਰਤ ਦੀ ਲਾਸ਼ ਬਰਾਮਦ ਹੋ ਗਈ ਹੈ। ਮ੍ਰਿਤਕਾ ਦੇ ਪੁੱਤਰ ਨੇ ਕਿਹਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੀ ਮਾਂ ਦਾ ਕਤਲ ਕਰਕੇ ਲਾਸ਼ ਸੁੱਟ ਦਿੱਤੀ ਹੈ। ਇਸ ਮਾਮਲੇ ਵਿਚ ਪੁਲਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਐੱਸ.ਆਈ. ਸੁਖਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਲੱਭੂ ਪੁੱਤਰ ਚਾਨਣ ਸਿੰਘ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਕਿ ਉਹ 6 ਭੈਣ-ਭਰਾ ਹਨ ਅਤੇ ਉਸ ਨੂੰ ਛੱਡ ਕੇ ਸਾਰੇ ਵਿਆਹੇ ਹੋਏ ਹਨ। ਉਸ ਦੇ ਪਿਤਾ ਦੀ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਕੁਵਾਰਾ ਹੈ ਅਤੇ ਉਸਦੀ ਮਾਤਾ ਵਿੱਦਿਆ ਬਾਈ ਉਸ ਨਾਲ ਰਹਿੰਦੀ ਹੈ।
ਇਹ ਵੀ ਪੜ੍ਹੋ- ਭੈਣ ਕਰਦੀ ਸੀ ਮੁਸਲਮਾਨ ਮੁੰਡੇ ਨੂੰ ਪਿਆਰ, ਗੁੱਸੇ 'ਚ ਆਏ ਭਰਾ ਨੇ ਭੈਣ ਤੇ ਮਾਂ ਨੂੰ ਨਦੀ 'ਚ ਸੁੱਟਿਆ, ਦੋਵਾਂ ਦੀ ਹੋਈ ਮੌਤ
24 ਜਨਵਰੀ ਨੂੰ ਸ਼ਾਮ ਕਰੀਬ 7 ਵਜੇ ਉਹ ਘਰੋਂ ਬਾਹਰ ਗਿਆ ਤਾਂ ਉਸ ਸਮੇਂ ਉਸ ਦੀ ਮਾਤਾ ਘਰ ਸੀ ਪਰ ਜਦੋਂ ਉਹ ਰਾਤ 10 ਵਜੇ ਵਾਪਸ ਆਇਆ ਤਾਂ ਉਸ ਦੀ ਮਾਤਾ ਘਰ ਵਿਚ ਨਹੀਂ ਸੀ। ਸਵੇਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਦੱਸਿਆ ਕਿ ਪਿੰਡ ਦੇ ਬਾਹਰ ਚੰਚਲ ਸਿੰਘ ਮਹਿਬੂਬ ਦੇ ਖੇਤ ਨੇੜੇ ਇਕ ਔਰਤ ਦੀ ਲਾਸ਼ ਪਈ ਹੈ। ਉਸ ਨੇ ਆਪਣੇ ਭਰਾ ਨਾਲ ਜਾ ਕੇ ਵੇਖਿਆ ਤਾਂ ਕੱਪੜੇ ਅਤੇ ਚਿਹਰੇ ਤੋਂ ਪਹਿਚਾਣ ਕੀਤੀ ਤਾਂ ਲਾਸ਼ ਉਨ੍ਹਾਂ ਦੀ ਮਾਂ ਦੀ ਸੀ।
ਉਸਦੇ ਸਿਰ 'ਤੇ ਕਿਸੇ ਚੀਜ਼ ਨਾਲ ਸੱਟ ਲੱਗੀ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਔਰਤ ਦਾ ਕਤਲ ਕਰ ਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ ਗਈ ਸੀ। ਇਸ ਮਾਮਲੇ 'ਚ ਕਬਰਵਾਲਾ ਪੁਲਸ ਨੇ ਲਵਪ੍ਰੀਤ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਦੋਸ਼ੀ/ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮ੍ਰਿਤਕਾ ਦਾ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਇਕ ਹਫ਼ਤਾ ਪਹਿਲਾਂ ਲਾਪਤਾ ਹੋਇਆ ਸੀ ਨੌਜਵਾਨ, ਗੁਆਂਢੀ ਘਰ ਦੇ ਵਰਾਂਡੇ 'ਚ ਦੱਬੀ ਗਈ ਲਾਸ਼ ਹੋਈ ਬਰਾਮਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ
NEXT STORY