ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਐੱਸ. ਐੱਸ. ਪੀ. ਸੰਗਰੂਰ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਧੂਰੀ ਵੱਲੋਂ ਦੋ ਦੇਸੀ ਪਿਸਤੌਲ ਤੇ ਪੰਜ ਕਾਰਤੂਸਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ ਕਪਤਾਨ ਪੁਲਸ ਸਬ ਡਵੀਜ਼ਨ ਧੂਰੀ ਯੋਗੇਸ਼ ਕੁਮਾਰ ਦੀ ਅਗਵਾਈ ਹੇਠ 03 ਫਰਵਰੀਨੂੰ ਸ:ਥ: ਰਣਜੀਤ ਸਿੰਘ ਥਾਣਾ ਸਿਟੀ ਧੂਰੀ ਸਮੇਤ ਪੁਲਸ ਪਾਰਟੀ ਅਤੇ ਕਾਊਂਟਰ ਇੰਟਲੀਜੈਂਸ ਮਾਲੇਰਕੋਟਲਾ ਯੂਨਿਟ ਦੀ ਟੀਮ ਸੰਗਰੂਰ ਬਾਈਪਾਸ ਧੂਰੀ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਹਨੀ ਹੰਸ ਉਰਫ ਪੱਲੀ ਪੁੱਤਰ ਸੱਤਪਾਲ ਵਾਸੀ ਹੰਬੜਾਂ ਰੋਡ ਪਿੰਡ ਪ੍ਰਤਾਪ ਸਿੰਘ ਵਾਲਾ ਲੁਧਿਆਣਾ, ਮਨਜੋਤ ਸਿੰਘ ਉਰਫ ਫਰੂਟੀ ਪੁੱਤਰ ਗੁਰਦੀਪ ਸਿੰਘ ਵਾਸੀ ਬਸੰਤ ਵਿਹਾਰ ਹੰਬੜਾ ਰੋਡ ਲੁਧਿਆਣਾ ਅਤੇ ਵਿਸ਼ਾਲ ਗਿੱਲ ਪੁੱਤਰ ਦਲੀਪ ਸਿੰਘ ਗਿੱਲ ਵਾਸੀ ਹੁਸੈਨਪੁਰਾ ਨੇੜੇ ਮਲਹੋਤਰਾ ਪੈਲੇਸ ਲੁਧਿਆਣਾ ਨੇ ਗੈਂਗ ਬਣਾਇਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪਤਾ ਲੱਗਾ ਕਿ ਇਨ੍ਹਾਂ ਕੋਲ ਨਾਜਾਇਜ਼ ਅਸਲਾ ਹੈ, ਜੋ ਲੁਧਿਆਣਾ ਅਤੇ ਮੋਗਾ ਆਦਿ ਸ਼ਹਿਰਾਂ ’ਚ ਆਮ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਦੇ ਹਨ ਤੇ ਗੈਂਗਵਾਰ ਕਰਨ ਦੇ ਆਦੀ ਹਨ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਾ ਕਿ ਮਿੱਥ ਕੇ ਕਤਲ ਵੀ ਕਰ ਸਕਦੇ ਹਨ ਤੇ ਨਾਜਾਇਜ਼ ਹਥਿਆਰਾਂ ਤੇ ਅਸਲੇ ਦੀ ਤਸਕਰੀ ਵੀ ਕਰਦੇ ਹਨ। ਉਪਰੋਕਤ ਤਿੰਨੇ ਵਿਅਕਤੀ ਸ਼ਹਿਰ ਧੂਰੀ ਵਿਖੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਨਾਨਕਸਰ ਗੁਰਦੁਆਰਾ ਦੇ ਨੇੜੇ ਘੁੰਮ ਰਹੇ ਸਨ, ਜਿਸ ’ਤੇ ਮੁਕੱਦਮਾ ਨੰਬਰ 13 ਮਿਤੀ 03.02.2023 ਅ/ਧ 25(7) ਅਸਲਾ ਐਕਟ ਥਾਣਾ ਸਿਟੀ ਧੂਰੀ ਰਜਿਸਟਰ ਕਰਾਇਆ ਗਿਆ ਤੇ ਤਫ਼ਤੀਸ਼ ਅਮਲ ’ਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਹਨੀ ਹੰਸ ਉਰਫ ਪਾਲੀ ਪਾਸੋਂ ਇਕ ਦੇਸੀ ਪਿਸਤੌਲ, ਵਿਸ਼ਾਲ ਗਿੱਲ ਪਾਸੋਂ ਦੋ ਜ਼ਿੰਦਾ ਕਾਰਤੂਸ ਤੇ ਮਨਜੀਤ ਸਿੰਘ ਉਰਫ ਫਰੂਟੀ ਪਾਸੋਂ ਤਿੰਨ ਜ਼ਿੰਦਾ ਕਾਰਤੂਸ ਬ੍ਰਾਮਦ ਕਰਾਏ ਗਏ। ਇਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਮਨਜੋਤ ਸਿੰਘ ਉਰਫ ਫਰੂਟੀ ਪਾਸੋਂ ਇਕ ਪਿਸਤੌਲ ਦੇਸੀ ਬ੍ਰਾਮਦ ਕਰਵਾਇਆ ਗਿਆ।
ਲਾਂਬਾ ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦੀ ਬਾਊ ਗਰੁੱਪ ਲੁਧਿਆਣਾ ਨਾਲ ਦੁਸ਼ਮਣੀ ਚੱਲਦੀ ਹੈ, ਜਿਸ ਕਾਰਨ ਇਨ੍ਹਾਂ ਵਿਚਕਾਰ ਗੈਂਗਵਾਰ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਦਵਿੰਦਰ ਸਿੰਘ ਵਾਸੀ ਮੋਗਾ ਹਾਲ ਅਮਰੀਕਾ ਦੇ ਕਹਿਣ ’ਤੇ ਮੋਗਾ ਸ਼ਹਿਰ ਵਿਖੇ ਸੁਖਜਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਡਰਾਉਣ ਲਈ ਉਸ ’ਤੇ ਹਵਾਈ ਫਾਇਰ ਕੀਤੇ ਸਨ। ਲੁਧਿਆਣਾ ਵਿਖੇ ਫਾਇਰਿੰਗ ਕਰਨ ਦੇ ਸਬੰਧ ਵਿੱਚ ਮੁਕੱਦਮਾ ਨੰ: 10 ਮਿਤੀ 26,01,2023 ਅੱਧ 336, 34 ਹਿ. ਡੰ. 25/27 ਅਸਲਾ ਐਕਟ ਥਾਣਾ ਲੁਧਿਆਣਾ ਅਤੇ ਮੋਗਾ ਵਿਖੇ ਐਕਸਟੋਰਸ਼ਨ ਕੇਸ ਮੁਕਦਮਾ ਨੰਬਰ 22 ਮਿਤੀ 21,01,2023 ਅਧ 307, 34 ਹਿੰ:ਡੰ: 25/27 ਆਰਮਸ ਐਕਟ ਵਿਚ ਵੀ ਉਕਤ ਵਿਅਕਤੀ ਲੋੜੀਂਦੇ ਹਨ।
ਸ਼ਰਮਸਾਰ ਹੋਈ ਇਨਸਾਨੀਅਤ, ਦੋਰਾਹਾ ‘ਚ ਪੈੱਨ ਵੇਚਣ ਆਈ 12 ਸਾਲਾ ਬੱਚੀ ਦੀ ਰੋਲ਼ੀ ਪੱਤ
NEXT STORY