ਚੀਮਾ ਮੰਡੀ, (ਬੇਦੀ)- ਪਿੰਡ ਝਾਡ਼ੋਂ ਵਿਖੇ ਕਾਂਗਰਸ ਤੇ ‘ਆਪ’ ਵਰਕਰਾਂ ਵਿਚਕਾਰ ਝਡ਼ਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਮੌਕੇ ਭਾਰੀ ਗਿਣਤੀ ਵਿਚ ਪੁਲਸ ਨੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਲਿਆ। ਇਸ ਜ਼ੋਨ ਤੋਂ ਚੋਣ ਲਡ਼ ਰਹੇ ‘ਆਪ’ ਪਾਰਟੀ ਦੇ ਅਪਾਹਜ ਤੇ ਐੱਸ. ਈ. ਉਮੀਦਵਾਰ ਜਗਸੀਰ ਸਿੰਘ ਤੇ ਉਸ ਦੇ ਪਿਤਾ ਜਰਨੈਲ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸੀ ਪਾਰਟੀ ਦੇ 25-30 ਵਿਅਕਤੀਆਂ ਨੇ ਪਿੰਡ ਦੀ ਸਹਿਕਾਰੀ ਸਭਾ ਵਿਚਲੇ ਬੂਥ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਦ ‘ਆਪ’ ਵਰਕਰਾਂ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ। ਉਮੀਦਵਾਰ ਜਗਸੀਰ ਸਿੰਘ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਉਸ ਦੀ ਠੁੱਡੇ ਮਾਰ ਕੇ ਕੁੱਟ-ਮਾਰ ਕੀਤੀ ਗਈ ਹੈ। ਇਸ ਸਮੇਂ ਪਹੁੰਚੇ ‘ਆਪ’ ਦੇ ਵਿਧਾਇਕ ਅਮਨ ਅਰੋਡ਼ਾ ਨੇ ਦੋਸ਼ ਲਾਇਆ ਕਿ ਇਹ ਸਭ ਕਾਂਗਰਸ ਦੇ ਜ਼ਿਲਾ ਪ੍ਰਧਾਨ ਰਾਜਿੰੰਦਰ ਸਿੰਘ ਰਾਜਾ ਵੱਲੋਂ ਕਰਵਾਇਆ ਗਿਆ ਹੈ ਤੇ ਉਸਦੇ ਹਮਾਇਤੀਆਂ ਵੱਲੋਂ ਪਿੰਡ ਝਾਡ਼ੋਂ ਵਿਖੇ ਬੂਥ ’ਤੇ ਕਬਜ਼ਾ ਕਰਨ ਲਈ ਗੋਲੀਆਂ ਚਲਾਈਆਂ ਗਈਆਂ ਹਨ ਤੇ ਲੋਕਾਂ ਦੇ ਰੋਹ ਤੇ ਪੁਲਸ ਨੂੰ ਵੇਖਦਿਆਂ ਕਾਂਗਰਸ ਦੇ ਇਹ ਗੁੰਡੇ ਆਪਣੀ ਗੱਡੀ ਛੱਡ ਕੇ ਭੱਜ ਗਏ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਬੂਥ ਦੀ ਚੋਣ ਰੱਦ ਕੀਤੀ ਜਾਵੇ। ਇਸ ਸਬੰਧ ਵਿਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ‘ਆਪ’ ਪਾਰਟੀ ਆਪਣੀ ਹਾਰ ਤੋਂ ਘਬਰਾ ਕੇ ਇਹ ਦੋਸ਼ ਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਸਵੇੇਰ ਤੋਂ ਹੀ ਜ਼ਿਲੇ ਦੇ ਵੱਖ-ਵੱਖ ਪਿੰਡਾਂ ’ਚ ਆਪਣੇ ਉਮੀਦਵਾਰਾਂ ਦਾ ਹੌਸਲਾ ਵਧਾਉਣ ਲਈ ਦੌਰਾ ਕਰ ਰਹੇ ਸਨ ਤੇ ਜਦ ਉਹ ਪਿੰਡ ਝਾਡ਼ੋਂ ਵਿਖੇ ਇਸ ਬੂਥ ਵਿਚ ਹੋ ਰਹੀ ਪੋਲਿੰਗ ਸਬੰਧੀ ਜਾਣਕਾਰੀ ਲੈਣ ਗਏ ਤਾਂ ਆਪ ਵਰਕਰ ਉਨ੍ਹਾਂ ਵਿਰੁੱਧ ਨਾਅਰੇ ਲਾਉਣ ਲੱਗੇ ਤੇ ਇਸ ਤੋਂ ਬਾਅਦ ਉਨ੍ਹਾਂ ਇੱਟਾਂ-ਰੋਡ਼ੇ ਚਲਾਉਣੇ ਸ਼ੁਰੂ ਕਰ ਤੇ ਉਨ੍ਹਾਂ ਬਡ਼ੀ ਮੁਸ਼ਕਲ ਨਾਲ ਆਪਣਾ ਬਚਾਅ ਕੀਤਾ। ਇਸ ਸਬੰਧੀ ਸੁਨਾਮ ਦੇ ਡੀ. ਐੱਸ. ਪੀ. ਹਰਦੀਪ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ‘ਆਪ’ ਉਮੀਦਵਾਰ ਤੇ ਹੋਰ ਲੋਕਾਂ ਦੇ ਬਿਆਨਾਂ ਦੇ ਅਾਧਾਰ ’ਤੇ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਸੂਬੇ ਭਰ 'ਚ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਲਈ ਹੋਈ 58.10 ਫੀਸਦੀ ਵੋਟਿੰਗ
NEXT STORY