ਮੋਗਾ — ਪੂਰਾ ਦੇਸ਼ ਜਿਥੇ ਇਕ ਪਾਸੇ ਕੋਰੋਨਾ ਵਰਗੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ਉਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਇਸ ਕਰਫਿਊ ਅਤੇ ਲਾਕਡਾਉਨ ਦੌਰਾਨ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਮੋਗਾ ਵਲੋਂ ਕਰੀਬ 400 ਕੁਇੰਟਲ ਕਣਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭੇਜੀ ਗਈ।

ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਅਤੇ ਸੀਨੀਅਰ ਅਕਾਲੀ ਨੇਤਾ ਜੱਥੇਦਾਰ ਤੋਤਾ ਸਿੰਘ ਪੁੱਤਰ ਬ੍ਰਜਿੰਦਰ ਸਿੰਘ ਮੱਕੜ ਬਰਾੜ ਨੇ ਦੱਸਿਆ ਐਸ.ਜੀ.ਪੀ.ਸੀ. ਅਤੇ ਲੋਕਾਂ ਵਲੋਂ ਸ੍ਰੀ ਦਰਬਾਰ ਸਾਹਿਬ 'ਚ ਲੰਗਰ ਲਈ ਹਿੱਸੇਦਾਰੀ ਪਾਈ ਜਾ ਰਹੀ ਹੈ । ਇਸ ਦੇ ਨਾਲ ਹੀ ਦੂਜੇ ਪਾਸੇ ਅੱਜ ਵਿਧਾਨ ਸਭਾ ਹਲਕਾ ਮੋਗਾ 'ਚ ਸ਼ਰੋਮਣੀ ਅਕਾਲੀ ਦਲ ਵਲੋਂ ਲਗਭਗ 400 ਕੁਇੰਟਲ ਦੇ ਕਰੀਬ ਕਣਕ ਦਰਬਾਰ ਸਾਹਿਬ ਭੇਜੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵੈਸੇ ਤਾਂ ਗੁਰੂ ਘਰ 'ਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ਇਸ ਕੋਰੋਨਾ ਦੇ ਕਾਰਨ ਪਾਰਟੀ ਵਰਕਰਾਂ ਵਲੋਂ ਕਣਕ ਅੱਜ ਦਰਬਾਰ ਸਾਹਿਬ ਭੇਜੀ ਜਾ ਰਹੀ ਹੈ।
ਗੋਲੀ ਮਾਰਨ ਦੀ ਧਮਕੀ ਦੇ ਕੇ ਖੋਹੀ ਕਾਰ, ਕੀਤੀ ਹਵਾਈ ਫਾਇਰਿੰਗ
NEXT STORY