ਅਬੋਹਰ (ਸੁਨੀਲ) : ਅੱਜ ਸਵੇਰੇ ਸਥਾਨਕ ਨਵੀਂ ਧਰਮਨਗਰੀ ਵਿਚ ਇਕ ਘਰ ਢਾਹੁੰਦੇ ਸਮੇਂ ਅਚਾਨਕ ਘਰ ਦੀ ਛੱਤ ਡਿੱਗ ਗਈ ਅਤੇ ਦੋ ਮਜ਼ਦੂਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਈਦਗਾਹ ਬਸਤੀ ਵਾਸੀ ਪੰਕਜ ਕੁਮਾਰ ਅਤੇ ਪਿੰਡ ਚੰਨਣਖੇੜਾ ਵਾਸੀ ਸੁਨੀਲ ਕੁਮਾਰ, ਜੋ ਠੇਕੇ ’ਤੇ ਪੁਰਾਣੇ ਘਰਾਂ ਨੂੰ ਢਾਹੁਣ ਦਾ ਕੰਮ ਕਰਦੇ ਹਨ। ਅੱਜ ਦੋਵੇਂ ਨਵੀਂ ਧਰਮ ਨਗਰੀ ਵਿਚ ਇਕ ਵਿਅਕਤੀ ਦੇ ਘਰ ਨੂੰ ਢਾਹ ਰਹੇ ਸਨ, ਜਿਵੇਂ ਹੀ ਉਨ੍ਹਾਂ ਨੇ ਘਰ ਦੀ ਛੱਤ ’ਤੇ ਹਥੌੜਿਆਂ ਨਾਲ ਵਾਰ ਕੀਤਾ ਤਾਂ ਅਚਾਨਕ ਘਰ ਦੀ ਛੱਤ ਦਾ ਮਲਬਾ ਉਨ੍ਹਾਂ ’ਤੇ ਡਿੱਗ ਪਿਆ ਅਤੇ ਉਹ ਉਸ ਹੇਠਾਂ ਦੱਬ ਕੇ ਜ਼ਖਮੀ ਹੋ ਗਏ।
ਉਨ੍ਹਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਮਲਬੇ ਵਿਚੋਂ ਬਾਹਰ ਕੱਢਿਆ ਅਤੇ ਜ਼ਖਮੀ ਹਾਲਤ ਵਿਚ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਇਸ ਹਾਦਸੇ ਵਿਚ ਸੁਨੀਲ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਸਪਰੇਅ ਕਰਦਿਆਂ ਜ਼ਹਿਰੀਲੀ ਦਵਾਈ ਚੜ੍ਹਨ ਨਾਲ ਵਿਅਕਤੀ ਦੀ ਮੌਤ
NEXT STORY