ਬਠਿੰਡਾ, (ਜ.ਬ.)- ਮੁਲਤਾਨੀਆ ਰੋਡ ’ਤੇ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਮੁਲਤਾਨੀਆ ਪੁਲ ਹੇਠ ਤੇਜ ਰਫ਼ਤਾਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਜ਼ਖਮੀ ਹੋ ਗਿਆ। ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦਾ ਇਕ ਹੱਥ ਟੁੱਟ ਗਿਆ। ਸੂਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਲੰਟੀਅਰ ਮੁਨੀਸ਼ ਗਰਗ ਅਤੇ ਜਨੇਸ਼ ਜੈਨ ਐਂਬੂਲੈਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਖੇਮ ਚੰਦ ਵਾਸੀ ਪ੍ਰਤਾਪ ਨਗਰ ਵਜੋਂ ਹੋਈ।
ਸਾਬਕਾ ਮਹਿਲਾ ਸਰਪੰਚ ਦੇ ਪਤੀ ’ਤੇ ਚਲਾਈ ਗੋਲੀ, ਵਾਲ-ਵਾਲ ਬਚੇ
NEXT STORY