ਤਪਾ ਮੰਡੀ, (ਸ਼ਾਮ ਗਰਗ)- ਸ਼ਾਮ 8 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮਾਰਗ ’ਤੇ ਤਪਾ ਦੇ ਓਵਰਬ੍ਰਿਜ ’ਤੇ ਇਕੋ ਸਾਈਡ ਤੋਂ ਆ ਰਹੇ ਟੈਂਪੂ ਅਤੇ ਕਾਰ ਦੀ ਹੋਈ ਭਿਅਾਨਕ ਟੱਕਰ ’ਚ 1 ਸ਼ਰਧਾਲੂ ਦੀ ਮੌਤ ਤੇ ਪਤੀ-ਪਤਨੀ ਸਣੇ 8 ਬੱਚਿਅਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਤਾ ਲੱਗਾ ਹੈ ਕਿ ਟੈਂਪੂ ਸਵਾਰ ਸ਼ਰਧਾਲੂ ਦਮਦਮਾ ਸਾਹਿਬ ਤੋਂ ਮੱਥਾ ਟੇਕ ਕੇ ਪਿੰਡ ਮੋਡ਼ਾਂ-ਢਿੱਲਵਾਂ ਵਾਪਸ ਪਰਤ ਰਹੇ ਸਨ ਤਾਂ ਉਧਰੋਂ ਹੀ ਲੁਧਿਆਣਾ ਸਾਈਡ ਤੋਂ ਆਉਂਦੀ ਇਕ ਕਾਰ, ਜਿਸ ’ਚ ਪਤੀ-ਪਤਨੀ ਅਤੇ 2 ਬੱਚੇ ਸਵਾਰ ਸਨ, ਇਕ ਦੂਸਰੇ ਨੂੰ ਬਚਾਉਂਦੇ ਹੋਏ ਵਾਹਨ ਪਲਟ ਗਏ, ਜਿਸ ਕਾਰਨ ਸੰਦੀਪ ਕੁਮਾਰ ਪੁੱਤਰ ਭਗਵਾਨ ਦਾਸ ਕਾਲਿਆਂ ਵਾਲੀ, ਉਸ ਦੀ ਪਤਨੀ ਮਿਨਾਕਸ਼ੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਟੈਂਪੂ ’ਚ ਸਵਾਰ ਰੇਸ਼ਮ ਸਿੰਘ ਦੀ ਮੌਤ ਹੋ ਗਈ। ਜਦਕਿ ਸੰਦੀਪ ਕੌਰ, ਚਰਨਜੀਤ ਕੌਰ, ਮਨਜੋਤ ਕੌਰ, ਮਨਦੀਪ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਲਖਵਿੰਦਰ ਸਿੰਘ, ਜਸਕਰਨ ਸਿੰਘ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਗਏ ਅਤੇ ਦਰਸ਼ਨ ਸਿੰਘ ਪੁੱਤਰ ਸਾਧੂ ਸਿੰਘ ਦੀ ਵਿਚਕਾਰੋਂ ਲੱਤ ਟੁੱਟ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮਿੰਨੀ ਸਹਾਰਾ ਕਲੱਬ ਦੀਆਂ ਐਂਬੂਲੈਂਸਾਂ ਨੇ ਮੌਕੇ ’ਤੇ ਪੁੱਜ ਕੇ ਜ਼ਖਮੀਆਂ ਨੂੰ ਤਪਾ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਪਤੀ-ਪਤਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਵੀ ਮੌਕੇ ’ਤੇ ਪੁੱਜ ਗਈ। ਇਸ ਹਾਦਸੇ ਵਾਲੇ ਟੈਂਪੂ ਤੇ ਸਿੱਖ ਸੇਵਾ ਸੋਸਾਇਟੀ ਵਲੋਂ ਭਾਈ ਜਗਸੀਰ ਸਿੰਘ ਮੋਡ਼ ਨਾਭਾ ਲਿਖਿਆ ਹੋਇਆ ਸੀ।
ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਜੀਵਨਲੀਲਾ ਸਮਾਪਤ
NEXT STORY