ਸਮਾਣਾ, (ਦਰਦ)- ਸੀ. ਆਈ. ਏ. ਸਟਾਫ ਪੁਲਸ ਨੇ ਜਾਅਲੀ ਨੰਬਰੀ ਲੱਗੇ ਟੈਂਪੂ ਵਿਚ ਸਮੱਗਲ ਕਰ ਕੇ ਲਿਜਾਈਅਾਂ ਜਾ ਰਹੀਆਂ 40 ਪੇਟੀਆਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸੀ. ਆਈ. ਏ. ਸਟਾਫ ਦੇ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਨਸ਼ਾ-ਵਿਰੋਧੀ ਮੁਹਿੰਮ ਤਹਿਤ ਮਿਲੀ ਗੁਪਤ ਸੂਚਨਾ ਦੇ ਅਾਧਾਰ ’ਤੇ ਏ. ਐੈੱਸ. ਆਈ. ਬੇਅੰਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਮਿਆਲ ਨਜ਼ਦੀਕ ਗਸ਼ਤ ਕਰ ਰਹੇ ਸਨ। ਇਸ ਦੌਰਾਨ ਆ ਰਹੇ ਇਕ ਛੋਟੇ ਹਾਥੀ ਟੈਂਪੂ ਨੂੰ ਰੁਕਣ ਦਾ ਇਸ਼ਾਰਾ ਕਰਨ ਦੇ ਬਾਵਜੂਦ ਉਸ ਵਿਚ ਸਵਾਰ 3 ਵਿਅਕਤੀਆਂ ਨੇ ਟੈਂਪੂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ ’ਤੇ ਜਦੋਂ ਪਿੱਛਾ ਕਰ ਕੇ ਟੈਂਪੂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 40 ਪੇਟੀਆਂ (480) ਬੋਤਲਾਂ ਬਰਾਮਦ ਹੋਈਅਾਂ। ਟੈਂਪੂ ਵਿਚ ਸ਼ਰਾਬ ਸਮੇਤ ਫਡ਼ੇ ਗਏ ਵਿਅਕਤੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਕਾਲਾ ਪੁੱਤਰ ਜੀਤ ਸਿੰਘ ਵਾਸੀ ਗੱਜੂਮਾਜਰਾ, ਰਾਜ ਕੁਮਾਰ ਪੁੱਤਰ ਰੂਪ ਲਾਲ ਅਤੇ ਮਨਜੀਤ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਸੰਗਤਪੁਰਾ (ਨਾਭਾ) ਦੇ ਤੌਰ ’ਤੇ ਹੋਈ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਤਸਕਰੀ ਲਈ ਟੈਂਪੂ ਤੇ ਜਾਅਲੀ ਨੰਬਰ ਲੱਗਣ ਬਾਰੇ ਦੱਸਿਆ। ਇਸ ਸਬੰਧੀ ਸਦਰ ਪੁਲਸ ਥਾਣਾ ਵਿਚ ਤਿੰਨੇ ਦੋਸ਼ੀਆਂ ਵਿਰੁੱਧ ਨਸ਼ਾ-ਵਿਰੋਧੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ।
ਪਿਟਬੁੱਲ (ਕੁੱਤੇ) ਦੇ ਬਕਾਏ ਨੂੰ ਲੈ ਕੇ ਸਕੂਲੀ ਬੱਚਿਆਂ ’ਚ ਝਗਡ਼ਾ
NEXT STORY