ਅਬੋਹਰ, (ਜ. ਬ.)– ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਬੀਤੀ ਸ਼ਾਮ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਜਾਣਕਾਰੀ ਮੁਤਾਬਕ ਥਾਣਾ ਨੰਬਰ 2 ਦੀ ਪੁਲਸ ਟੀਮ ਬੀਤੀ ਸ਼ਾਮ ਕੰਧਵਾਲਾ ਚੌਕ ਬਾਈਪਾਸ ’ਤੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਠਾਕਰ ਆਬਾਦੀ ਗਲੀ ਨੰ. 9 ਵਾਸੀ ਧਰਮਿੰਦਰ ਕੁਮਾਰ ਹੋਰ ਸੂਬਿਆਂ ਤੋਂ ਨਾਜਾਇਜ਼ ਤੌਰ ’ਤੇ ਸ਼ਰਾਬ ਲਿਆ ਕੇ ਵੇਚਦਾ ਹੈ ਅਤੇ ਅੱਜੇ ਵੀ ਸੁਭਾਸ਼ ਨਗਰ ਰੋਡ ’ਤੇ ਝਾਡ਼ੀਆਂ ’ਚ ਬੈਠਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ, ਜਿਸ ’ਤੇ ਪੁਲਸ ਟੀਮ ਨੇ ਉਕਤ ਸਥਾਨ ’ਤੇ ਛਾਪੇਮਾਰੀ ਕੀਤੀ ਤਾਂ ਉਹ ਮੌਕੇ ਤੋਂ ਭੱਜ ਨਿਕਲਿਆ ਜਦਕਿ ਪੁਲਸ ਨੂੰ ਉਥੋਂ 48 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਧਰਮਿੰਦਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਨਵੇਂ ਸਾਲ ਵਾਲੇ ਦਿਨ ਚੋਰੀਆਂ ਕਰਨ ਵਾਲੇ ਗਿਰੋਹ ਦਾ ਇਕ ਮੈਂਬਰ ਅੜਿੱਕੇ
NEXT STORY