ਰਾਜਪੁਰਾ, (ਮਸਤਾਨਾ)- ਸੀ. ਆਈ. ਏ. ਸਟਾਫ ਰਾਜਪੁਰਾ ਵੱਲੋਂ ਕਾਰ ਸਵਾਰ 2 ਭਰਾਵਾਂ ਨੂੰ 480 ਬੋਤਲਾਂ ਸ਼ਰਾਬ ਸਣੇ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣੇਦਾਰ ਅਜੈ ਕੁਮਾਰ ਨੇ ਸਮੇਤ ਪੁਲਸ ਪਾਰਟੀ ਅੰਡਰਬ੍ਰਿਜ ਨੇਡ਼ੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਕਾਰ ਨੂੰ ਰੋਕਿਆ। ਜਦੋਂ ਉਸ ਦੀ ਤਲਾਸ਼ੀ ਲਈ ਤਾਂ 480 ਬੋਤਲਾਂ ਸ਼ਰਾਬ ਮਾਰਕਾ ਚੰਡੀਗਡ਼੍ਹ ਬਰਾਮਦ ਹੋਈ। ਪੁਲਸ ਨੇ ਕਾਰ ਸਵਾਰ 2 ਭਰਾਵਾਂ ਰਾਹੁਲ ਅਤੇ ਆਕਾਸ਼ ਵਾਸੀ ਮਲੋਟ ਨੂੰ ਗ੍ਰਿਫ਼ਤਾਰ ਕਰ ਕੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਟਰੱਸਟ ਵੱਲੋਂ ਲੋਡ਼ਵੰਦ ਬੱਚਿਆਂ ਦੀ ਮਦਦ ਦਾ ਫੈਸਲਾ
NEXT STORY